'ਆਪ' ਆਗੂ ਦਿਨੇਸ਼ ਬਾਂਸਲ ਪਾਰਟੀ ਵਲੰਟਿਅਰਾਂ ਨਾਲ। " />
ਵਰਕਰ ਮੀਟਿੰਗ ਚ ਪੁੱਜੇ ਦਿਨੇਸ਼ ਬਾਂਸਲ
ਰਾਸ਼ਨ ਦੀ ਥਾਂ ਸ਼ਰਾਬ ਵੰਡਣ 'ਚ ਵਿਅਸਤ ਰਹੇ ਕੈਪਟਨ: ਬਾਂਸਲ

ਭਵਾਨੀਗੜ, 7 ਜੂਨ (ਗੁਰਵਿੰਦਰ ਸਿੰਘ): ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਪੰਜਾਬ 'ਚੋਂ ਨਸ਼ਾ ਖ਼ਤਮ ਕਰਨ ਦੀ ਗੱਲ ਆਖੀ ਸੀ ਪਰ ਅੱਜ ਸੂਬੇ ਦੀ ਜਨਤਾ ਅਨਾਜ ਦੀ ਥੁੜ ਕਾਰਨ ਤ੍ਰਾਹ ਤ੍ਰਾਹ ਕਰ ਰਹੀ ਹੈ ਤੇ ਕੈਪਟਨ ਸਰਕਾਰ ਲੋੜਵੰਦ ਲੋਕਾਂ ਨੂੰ ਰਾਸ਼ਨ ਦੇਣ ਦੀ ਬਜਾਏ ਹੋਮ ਡਿਲੀਵਰੀ ਦੇ ਕੇ ਘਰ-ਘਰ ਸ਼ਰਾਬ ਦੀਆਂ ਬੋਤਲਾਂ ਪਹੁੰਚਾਉਣ ਲਈ ਕਾਹਲੀ ਹੈ।" ਇਹ ਵਿਚਾਰ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਦਿਨੇਸ਼ ਬਾਂਸਲ ਨੇ ਨੇੜਲੇ ਪਿੰਡ ਬਾਲਦ ਖੁਰਦ ਵਿਖੇ ਯੂਥ ਆਗੂ ਬਲਜਿੰਦਰ ਸਿੰਘ ਦੇ ਗ੍ਰਹਿ ਵਿਖੇ ਵਰਕਰ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪ੍ਗਟ ਕੀਤੇ। ਇਸ ਮੌਕੇ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਸਿਆਸੀ ਵਿਤਕਰੇਬਾਜੀ ਕਰਦੇ ਹੋਏ ਹਲਕਾ ਸੰਗਰੂਰ ਵਿੱਚ 5500 ਦੇ ਕਰੀਬ ਗਰੀਬ ਲੋਕਾਂ ਦੇ ਨੀਲੇ ਕਾਰਡ ਕੱਟ ਦਿੱਤੇ ਜਿਸ ਦੇ ਵਿਰੋਧ 'ਚ 'ਆਪ' ਵਲੰਟੀਅਰਾਂ ਵੱਲੋਂ ਪੀੜਤ ਪਰਿਵਾਰਾਂ ਨੂੰ ਨਾਲ ਲੈ ਕੇ ਭਵਾਨੀਗੜ੍ਹ ਵਿਖੇ ਸਰਕਾਰ ਖਿਲਾਫ ਮੋਰਚਾ ਖੋਲਿਆ ਗਿਆ ਤੇ ਪ੍ਸ਼ਾਸਨ ਵੱਲੋਂ ਦਿੱਤੇ ਲਿਖਤੀ ਭਰੋਸੇ ਤੋਂ ਬਾਅਦ ਭੁੱਖ ਹੜਤਾਲ ਖਤਮ ਕੀਤੀ ਗਈ। ਬਾਂਸਲ ਦੇ ਕਿਹਾ ਕਿ ਹੁਣ ਹਲਕੇ ਵਿੱਚ 5500 ਦੇ ਕਰੀਬ ਲੋੜਵੰਦ ਪਰਿਵਾਰਾਂ ਦੇ ਰਾਸ਼ਨ ਕਾਰਡ ਬਣਾਏ ਜਾਣੇ ਹਨ ਜਿਸ ਸਬੰਧੀ ਅੱਜ ਮੀਟਿੰਗ ਕਰਕੇ ਪਾਰਟੀ ਵਲੰਟੀਅਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਤਾਂ ਜੋ ਲੋੜਵੰਦ ਪਰਿਵਾਰਾਂ ਦੀ ਸੂਚੀ ਪ੍ਸ਼ਾਸਨ ਤੱਕ ਪੁੱਜਦੀ ਕੀਤੀ ਜਾ ਸਕੇ। ਬਾਂਸਲ ਨੇ ਕਿਹਾ ਕਿ ਕੈਪਟਨ ਸਰਕਾਰ ਹਰ ਫਰੰਟ 'ਤੇ ਫੇਲ ਹੋ ਚੁੱਕੀ ਹੈ ਲਾਕਡਾਊਨ ਦੌਰਾਨ ਲੋੜਵੰਦ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਦੀ ਬਜਾਏ ਸਰਕਾਰ ਨੇ ਡੋਰ-ਟੂ-ਡੋਰ ਸ਼ਰਾਬ ਦੀ ਡਿਲਿਵਰੀ ਕਰਵਾਉਣ ਨੂੰ ਪਹਿਲ ਦਿੱਤੀ। ਇਸ ਮੌਕੇ ਗੁਰਪ੍ਰੀਤ ਸਿੰਘ ਆਲੋਅਰਖ, ਹਰਭਜਨ ਸਿੰਘ ਹੈਪੀ, ਰਾਮ ਆਸਰਾ ਸਿੰਘ ਕਾਕੜਾ, ਰਣਜੀਤ ਸਿੰਘ ਜੌਲੀਆਂ, ਕੁਲਵੰਤ ਸਿੰਘ ਬਖੋਪੀਰ ਸਾਬਕਾ ਸਰਪੰਚ, ਹਰਮੇਲ ਸਿੰਘ ਬਟਰਿਆਣਾ, ਗੁਲਾਬ ਖਾਨ ਫੱਗੂਵਾਲਾ, ਗੁਰਪ੍ਰੀਤ ਸਿੰਘ ਬਲਿਆਲ, ਇੰਦਰਪਾਲ ਸਿੰਘ ਸੰਗਰੂਰ, ਰਾਮ ਗੋਇਲ ਭਵਾਨੀਗੜ੍ਹ, ਬਲਕਾਰ ਸਿੰਘ ਬਲਿਆਲ, ਕਰਨੈਲ ਸਿੰਘ ਬੀਂਬੜ ਸ਼ਮਸ਼ੇਰ ਸਿੰਘ ਰਾਏ ਸਿੰਘ ਵਾਲਾ, ਗੁਰਮੀਤ ਸਿੰਘ, ਸੋਨੀ ਸਿੰਘ ਕਾਲਾਝਾੜ, ਰਾਜਿੰਦਰ ਸਿੰਘ ਗੋਗੀ, ਗੁਰਮੀਤ ਸਿੰਘ ਭਵਾਨੀਗੜ੍ਹ, ਗੁਰਵਿੰਦਰ ਸਿੰਘ ਸੱਗੂ, ਭੁਪਿੰਦਰ ਸਿੰਘ, ਸੁਖਦੇਵ ਸਿੰਘ ਆਲੋਅਰਖ, ਨੈੰਸੀ ਸ਼ਰਮਾ, ਕਿਰਨਪਾਲ ਕੌਰ ਭਵਾਨੀਗੜ੍ਹ ਆਦਿ ਆਗੂ ਹਾਜ਼ਰ ਸਨ।
'ਆਪ' ਆਗੂ ਦਿਨੇਸ਼ ਬਾਂਸਲ ਪਾਰਟੀ ਵਲੰਟਿਅਰਾਂ ਨਾਲ।