ਸ਼ੈਲਰ 'ਚੋਂ ਕਣਕ ਚੋਰੀ, ਮਾਮਲਾ ਦਰਜ

ਭਵਾਨੀਗੜ, 8 ਜੂਨ (ਗੁਰਵਿੰਦਰ ਸਿੰਘ): ਸ਼ੈਲਰ 'ਚੋਂ ਕਣਕ ਦੀਆਂ ਬੋਰੀਆਂ ਚੋਰੀ ਹੋਣ ਦੇ ਮਾਮਲੇ 'ਚ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕੀਤਾ। ਇਸ ਸਬੰਧੀ ਹਰਿੰਦਰ ਗੋਇਲ ਪੁੱਤਰ ਓਮ ਪ੍ਰਕਾਸ਼ ਵਾਸੀ ਅਨਾਜ ਭਵਾਨੀਗੜ ਨੇ ਪੁਲਸ ਨੂੰ ਦੱਸਿਅਾ ਕਿ ਬੀਤੀ 9 -10 ਮਈ ਦੀ ਦਰਮਿਆਨੀ ਰਾਤ ਨੂੰ ਕੁੱਝ ਨਾਮਾਲੂਮ ਵਿਅਕਤੀ ਉਨ੍ਹਾਂ ਦੇ ਸ਼ੈਲਰ 'ਚ ਲੱਗੇ ਸੀਸੀਟੀਵੀ ਕੈਮਰੇ ਨੂੰ ਕੱਪੜਾ ਆਦਿ ਨਾਲ ਢੱਕ ਕੇ ਸ਼ੈਲਰ 'ਚ ਪਏ 45 ਕਣਕ ਦੇ ਗੱਟੇ ਕਿਸੇ ਵਾਹਨ ਵਿੱਚ ਲੱਦ ਕੇ ਚੋਰੀ ਕਰ ਫਰਾਰ ਹੋ ਗਏ। ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾ ਦੇ ਆਧਾਰ 'ਤੇ ਅਣਪਛਾਤੇ ਵਿਅਕਤੀ/ਵਿਅਕਤੀਆਂ ਖਿਲਾਫ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।