ਭਵਾਨੀਗੜ, 8 ਜੂਨ (ਗੁਰਵਿੰਦਰ ਸਿੰਘ): ਪਿੰਡ ਕਾਲਾਝਾੜ ਵਿਖੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਧਾਨ ਧਰਮਪਾਲ ਸਿੰਘ ਦੀ ਅਗਵਾਈ ਹੇਠ ਕੀਤੀ ਗਈ। ਇਸ ਮੌਕੇ ਲੋਕਾਂ ਵੱਲੋਂ ਫਾਇਨਾਂਸ ਕੰਪਨੀਆਂ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ। ਯੂਨੀਅਨ ਆਗੂ ਧਰਮਪਾਲ ਸਿੰਘ ਨੇ ਕਿਹਾ ਕਿ ਲਾਕਡਾਊਨ ਕਾਰਨ ਮਜ਼ਦੂਰਾਂ ਦੀ ਆਰਥਿਕ ਹਾਲਤ ਬਹੁਤ ਖਰਾਬ ਹੋ ਚੁੱਕੀ ਹੈ ਕਿਉਂਕਿ ਇਸ ਦੌਰਾਨ ਮਜ਼ਦੂਰਾਂ ਨੂੰ ਘਰਾਂ 'ਚ ਹੀ ਰਹਿਣਾ ਪਿਆ ਅਤੇ ਸਰਕਾਰ ਵੱਲੋਂ ਵੀ ਕੋਈ ਸਹਾਇਤਾ ਨਹੀਂ ਕੀਤੀ ਗਈ। ਆਗੂ ਨੇ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਮਜ਼ਦੂਰਾਂ ਦੇ ਸਾਰੇ ਕਰਜ਼ੇ ਮੁਆਫ ਕਰ ਦਿੱਤੇ ਜਾਣ ਜਦੋਂਕਿ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ, ਸਰਮਾਏਦਾਰਾਂ ਤੇ ਡਿਫਾਲਟਰਾਂ ਦੇ 68 ਹਜ਼ਾਰ ਕਰੋੜ ਰੁਪਏ ਕਰਜ਼ੇ ਦੇ ਮੁਆਫ਼ ਕਰ ਦਿੱਤੇ ਗਏ ਹਨ ਤੇ ਦੂਜੇ ਪਾਸੇ ਮਜ਼ਦੂਰਾਂ ਦੀ ਨਿਗੂਣੀ ਲਈ ਹੋਈ ਕਰਜ਼ੇ ਦੀ ਰਕਮ ਨੂੰ ਮੁਆਫ ਨਹੀਂ ਕੀਤਾ ਜਾ ਰਿਹਾ। ਯੂਨੀਅਨ ਆਗੂਆਂ ਨੇ ਦੋਸ਼ ਲਗਾਇਆ ਕਿ ਲਾਕਡਾਉਨ ਦੀ ਹਾਲਤ ਵਿੱਚ ਵੀ ਮਜਦੂਰਾਂ ਨਾਲ ਵਿਤਕਰੇਬਾਜ਼ੀ ਬਰਕਰਾਰ ਹੈ, ਮਜ਼ਦੂਰਾਂ ਤੋਂ ਜ਼ਬਰਦਸਤੀ ਕਿਸ਼ਤਾਂ ਭਰਵਾਈਆ ਜਾ ਰਹੀਆਂ ਹਨ ਕੰਪਨੀਆਂ ਵੱਲੋਂ ਧਮਕੀਆਂ ਨਾਲ ਜੁਰਮਾਨੇ ਲਏ ਜਾ ਰਹੇ ਹਨ। ਮੀਟਿੰਗ ਦੀ ਅਖੀਰ 'ਚ ਆਗੂਆਂ ਨੇ ਕਿਹਾ ਕਿ ਜੇਕਰ ਧੱਕੇਸ਼ਾਹੀ ਨਾਲ ਕਿਸ਼ਤਾਂ ਭਰਾਵਾਉਣੀਆ ਬੰਦ ਨਾ ਕੀਤੀਅਾਂ ਗੲੀਅਾਂ ਤਾਂ ਜਥੇਬੰਦੀ ਇਸ ਮਾਮਲੇ ਨੂੰ ਲੈ ਕੇ ਤਿੱਖਾ ਸੰਘਰਸ਼ ਵਿੱਢੇਗੀ।
ਪਿੰਡ ਕਾਲਾਝਾੜ ਵਿਖੇ ਪ੍ਰਦਰਸ਼ਨ ਕਰਦੇ ਹੋਏ ਮਜਦੂਰ।