ਭਵਾਨੀਗੜ,15 ਜੂਨ (ਗੁਰਵਿੰਦਰ ਸਿੰਘ): ਵਿਆਹੁਤਾ ਨੂੰ ਦਾਜ ਦਹੇਜ ਲਈ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਹੇਠ ਪੁਲਸ ਨੇ ਅੌਰਤ ਦੇ ਪਤੀ, ਸੱਸ ਤੇ ਸਹੁਰਾ ਖਿਲਾਫ਼ ਮਾਮਲਾ ਦਰਜ ਕੀਤਾ। ਇਸ ਸਬੰਧੀ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਮਹਿਲਾ ਸਰਬਜੀਤ ਕੌਰ ਨੇ ਕਿਹਾ ਕਿ ਉਸਦਾ ਪਤੀ ਰਣਧੀਰ ਸਿੰਘ ਉਰਫ ਗੋਲਡੀ, ਸੱਸ ਅੰਗ੍ਰੇਜ ਕੌਰ ਤੇ ਸਹੁਰਾ ਅਜੈਬ ਸਿੰਘ ਉਸਨੂੰ ਦਾਜ ਦਹੇਜ ਲਈ ਤੰਗ ਪ੍ਰੇਸ਼ਾਨ ਕਰਦੇ ਹਨ ਅਤੇ ਉਸਨੇ ਦੋਸ਼ ਲਗਾਇਆ ਕਿ ਰਣਧੀਰ ਸਿੰਘ ਨੇ ਉਸਨੂੰ ਤਲਾਕ ਦਿੱਤੇ ਬਿਨ੍ਹਾਂ ਗੈਰ ਕਾਨੂੰਨੀ ਢੰਗ ਨਾਲ ਕਿਸੇ ਹੋਰ ਅੌਰਤ ਨਾਲ ਵਿਆਹ ਕਰਵਾ ਲਿਆ ਹੈ। ਸ਼ਿਕਾਇਤ ਦੇ ਅਧਾਰ 'ਤੇ ਪੁਲਸ ਨੇ ਕਾਰਵਾਈ ਕਰਦਿਆਂ ਉਕਤ ਰਣਧੀਰ ਸਿੰਘ ਸਮੇਤ ਅੰਗ੍ਰੇਜ ਕੌਰ ਤੇ ਅਜੈਬ ਸਿੰਘ ਖਿਲਾਫ਼ ਥਾਣਾ ਭਵਾਨੀਗੜ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ।