ਭਾਰਤੀ ਕਿਸਾਨ ਯੂਨੀਅਨ ਆਗੂ ਦਲੇਲ ਸਿੰਘ ਮਾਝਾ ਦਾ ਹੋਇਆ ਦੇਹਾਂਤ
ਵੱਖ ਵੱਖ ਆਗੂਆਂ ਦੁੱਖ ਦਾ ਕੀਤਾ ਪ੍ਗਟਾਵਾ

ਭਵਾਨੀਗੜ੍ਹ 22 ਜੂਨ ( ਗੁਰਵਿੰਦਰ ਸਿੰਘ ) ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਇਕਾਈ ਮਾਝਾ ਦੇ ਪ੍ਰਧਾਨ, ਸਵਰਗਵਾਸੀ ਹਰਨੇਕ ਸਿੰਘ ਸਾਬਕਾ ਸਰਪੰਚ ਦੇ ਪੁੱਤਰ ਅਤੇ ਪੰਜਾਬ ਸਟੇਟ ਵੈਟਰਨਰੀ ਐਸੋਸੀਏਸ਼ਨ ਦੇ ਸੂਬਾ ਜਨ ਸਕੱਤਰ ਦੇ ਵੱਡੇ ਭਰਾ ਦਲੇਲ ਸਿੰਘ ਮਾਝਾ(65) ਦਾ ਅਚਾਨਕ ਦੇਹਾਂਤ ਹੋ ਗਿਆ। ਇਸ ਦੁੱਖ ਦੀ ਘੜੀ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਕਰਮ ਸਿੰਘ ਬਲਿਆਲ ਬਲਾਕ ਪ੍ਰਧਾਨ, ਸੁਖਦੇਵ ਸਿੰਘ ਬਾਲਦ ਜਨਰਲ ਸਕੱਤਰ, ਗੁਰਮੇਲ ਸਿੰਘ ਸਾਬਕਾ ਸਰਪੰਚ, ਕੁਲਵਿੰਦਰ ਸਿੰਘ ਮਾਝਾ, ਕਰਮ ਸਿੰਘ ਮਾਝਾ, ਜਗਦੇਵ ਸਿੰਘ, ਜੋਰਾ ਸਿੰਘ ਸਮੇਤ ਰਾਜਨੀਤਕ ਅਤੇ ਧਾਰਮਿਕ ਜਥੇਬੰਦੀਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸਵਰਗਵਾਸੀ ਦਲੇਲ ਸਿੰਘ ਨਮਿੱਤ ਅੰਤਿਮ ਅਰਦਾਸ 28 ਜੂਨ ਦਿਨ ਐਤਵਾਰ ਨੂੰ ਦੁਪਹਿਰ 1 ਵਜੇ ਗੁਰਦੁਆਰਾ ਸੰਗਤਸਰ ਸਾਹਿਬ ਮਾਝਾ ਵਿਖੇ ਹੋਵੇਗੀ।
ਦਲੇਲ ਸਿੰਘ ਮਾਝਾ ਫਾਈਲ ਫੋਟੋ