ਗੀਤਕਾਰ ਲੱਖੀ ਭਵਾਨੀਗੜ ਦਾ ਕੀਤਾ ਸਨਮਾਨ
ਪੰਜਾਬੀ ਸਭਿਆਚਾਰ ਦੀ ਸੇਵਾ ਕਲਮ ਨਾਲ ਕਰਾਂਗਾ :-ਲੱਖੀ

ਭਵਾਨੀਗੜ੍ਹ, 23 ਜੂਨ (ਗੁਰਵਿੰਦਰ ਸਿੰਘ) ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਭਵਾਨੀਗੜ੍ ਵਿਖੇ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਗੀਤ ੳ ਅ ਲਿਖਣ ਵਾਲੇ ਨੌਜਵਾਨ ਗੀਤਕਾਰ ਲੱਖੀ ਭਵਾਨੀਗੜ੍ਹ ਦਾ ਸਨਮਾਨ ਕੀਤਾ ਗਿਆ ।
ਇਸ ਮੌਕੇ ਹਰਦੇਵ ਸਿੰਘ ਕਾਲਾਝਾੜ, ਰਵਜਿੰਦਰ ਸਿੰਘ ਕਾਕੜਾ , ਰੁਪਿੰਦਰ ਸਿੰਘ ਰੰਧਾਵਾ , ਹਰਵਿੰਦਰ ਸਿੰਘ ਕਾਕੜਾ , ਨਿਰਮਲ ਸਿੰਘ ਭੜੋ , ਕੁਲਵੰਤ ਸਿੰਘ ਜੌਲੀਆਂ , ਜੋਗਾ ਸਿੰਘ ਫੱਗੂਵਾਲਾ, ਗੁਰਮੀਤ ਸਿੰਘ , ਭਰਭੂਰ ਸਿੰਘ ਅਤੇ ਰਵਿੰਦਰ ਸਿੰਘ ਠੇਕੇਦਾਰ ਨੇ ਕਿਹਾ ਕਿ ਇਸ ਨੌਜਵਾਨ ਨੇ ਪੰਜਾਬੀ ਬੋਲੀ ਅਤੇ ਪੰਜਾਬੀ ਸਭਿਆਚਾਰ ਦੀ ਸੇਵਾ ਵਿੱਚ ਆਪਣੀ ਕਲਮ ਦੀ ਵਰਤੋ ਕੀਤੀ ਹੈ । ਕਿਹਾ ਕਿ ਅੱਜ ਜਦੋਂ ਸਾਡੀ ਨਵੀਂ ਪੀੜ੍ਹੀ ਬਹੁਤ ਸੰਕਟ ਵਿੱਚ ਫਸੀ ਹੋਈ ਹੈ ਤਾਂ ਅਜਿਹੀਆਂ ਰਚਨਾਂ ਉਨ ਨੂੰ ਸਹੀ ਸੇਧ ਦੇਣ ਲਈ ਪ੍ਰੇਰਤ ਕਰਨਗੀਆਂ । ਗੀਤਕਾਰ ਲੱਖੀ ਭਵਾਨੀਗੜ ਨੇ ਦੱਸਿਆ ਕਿ ਉਸ ਦੇ ਲਿਖੇ ਹੋਏ ਗੀਤ ਨੂੰ ਉਚ ਕੋਟੀ ਦੇ ਗਾਇਕ ਨਿਰਮਲ ਸਿੱਧੂ ਨੇ ਆਪਣੀ ਆਵਾਜ ਵਿੱਚ ਗਾਇਆ ਹੈ । ਇਸ ਨੂੰ ਦੇਸ਼ ਵਿਦੇਸ਼ ਦੇ ਪੰਜਾਬੀ ਬਹੁਤ ਪਿਆਰ ਦੇਸ਼ ਰਹੇ ਹਨ ।ਓਹਨਾ ਦਸਿਆ ਕੇ ਪੰਜਾਬੀ ਬੋਲੀ ਨੂੰ ਸਮਰਪਿਤ ਹੋ ਕੇ ਅਤੇ ਲੱਚਰ ਲੇਖਣੀ ਤੋਂ ਉਹ ਦੂਰੀ ਬਣਾ ਕੇ ਰੱਖਦੇ ਹਨ ਹੁਣ ਤਕ ਲੱਖੀ ਦੇ ਕਈ ਗੀਤਾਂ ਨੂੰ ਸਰੋਤਿਆਂ ਵਲੋਂ ਭਰਭੂਰ ਪਿਆਰ ਦਿੱਤਾ ਗਿਆ ਹੈ ਅਤੇ ਓਹਨਾ ਨੂੰ ਆਸ ਹੈ ਕੇ ਆਉਣ ਵਾਲੇ ਸਮੇ ਵਿਚ ਵੀ ਓਹਨਾ ਦੇ ਮੈਟਰ ਨੂੰ ਸਰੋਤੇ ਅਤੇ ਓਹਨਾ ਨੂੰ ਪਿਆਰ ਕਰਨ ਵਾਲੇ ਭਰਵਾਂ ਪਿਆਰ ਦੇਣਗੇ ।
ਸਨਮਾਨ ਦੌਰਾਨ ਲੱਖੀ ਭਵਾਨੀਗੜ ਅਤੇ ਅਕਾਲੀ ਦਲ ਦੇ ਆਗੂ ।{ਰੋਮੀ}