ਭਵਾਨੀਗੜ 27 ਜੂਨ (ਗੁਰਵਿੰਦਰ ਸਿੰਘ) ਡਾ ਰਾਜ ਕੁਮਾਰ ਸਿਵਲ ਸਰਜਨ ਸੰਗਰੂਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਪਰਮਿੰਦਰ ਕੌਰ ਡਿਪਟੀ ਮੈਡੀਕਲ ਕਮਿਸ਼ਨਰ,ਸੰਗਰੂਰ , ਡਾ ਰਵੀ ਗੋਇਲ ਮੈਡੀਕਲ ਅਫਸਰ ਦੀ ਰਹਿਨੁਮਾਈ ਹੇਠ, ਮੁੜ ਵਸੇਬਾ ਤੇ ਪੁਨਰਵਾਸ ਕੇਂਦਰ, ਘਾਬਦਾਂ ਵਿਖੇ ਕੌਮਾਂਤਰੀ ਨਸ਼ਾ ਵਿਰੋਧੀ ਦਿਵਸ਼ ਮਨਾਇਆ ਗਿਆ। ਜਿਸ ਵਿੱਚ ਕੇਂਦਰ ਦੇ ਕੌਸ਼ਲਰ ਸ ਸਤਿਗੁਰ ਸਿੰਘ ਨੇ ਮਰੀਜਾਂ ਅਤੇ ਲੋਕਾਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਨਸ਼ੇ ਵਿਅਕਤੀ ਦੇ ਸਰੀਰਕ ਅਤੇ ਮਾਨਸਿਕ ਸੰਤੁਲਨ ਨੂੰ ਵਿਗਾੜਦੇ ਹਨ। ਵਿਅਕਤੀ ਦੇ ਜੀਵਨ ਵਿੱਚ ਮੁਸ਼ਕਿਲ ਪੈਦਾ ਕਰਨ ਵਿੱਚ ਕੋਈ ਕਸ਼ਰ ਨਹੀਂ ਛੱਡਦੇ। ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਸੂਬੇ ਵਿੱਚ ਨਸ਼ਾ ਛੁਡਾਊ ਅਤੇ ਪੁਨਰਵਾਸ ਕੇਂਦਰ ਜੋ ਖੋਲੇ ਗਏ ਹਨ, ਜਿਨਾ ਵਿੱਚ ਨਸ਼ਾ ਕਰਨ ਵਾਲੇ ਵਿਅਕਤੀਆਂ ਦਾ ਇਲਾਜ ਬਿਲਕੁਲ ਮੁਫਤ ਕੀਤਾ ਜਾਂਦਾ ਹੈ। ਉਹਨਾਂ ਵਿਅਕਤੀਆਂ ਲਈ ਨਸ਼ਾ ਛੱਡਣ ਵਾਸਤੇ ਲੋੜੀਂਦੀ ਸਹਾਇਤਾ ਅਤੇ ਕੌਸਲਿੰਗ ਕੀਤੀ ਜਾਂਦੀ ਹੈ,ਤਾਂ ਜੋ ਉਹ ਵਿਅਕਤੀ ਮਾਨਸਿਕ ਤੌਰ ਤੇ ਨਰੋਏ ਹੋਕੇ ਵਧੀਆ ਜਿੰਦਗੀ ਜੀ ਸਕਣ। ਜਿਹੜੇ ਮਰੀਜ਼ ਠੀਕ ਹੋਣਾ ਚਾਹੁੰਦੇ ਹਨ ਉਹ ਨੇੜੇ ਦੇ ਸੈਂਟਰ ਵਿਚ ਮਾਹਿਰ ਡਾਕਟਰ ਅਤੇ ਕਾਉਂਸਲਰ ਸਾਹਿਬ ਦੀ ਸਹਾਇਤਾ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਨਸ਼ੇ ਤੋਂ ਪੀੜਤ ਮਰੀਜ਼ ਆਪਣੇ ਨੇੜੇ ਦੇ ਓ ਓ ਏ ਟੀ ਸੈਂਟਰ ਨਾਲ ਸੰਪਰਕ ਕਰਨ। ਇਸ ਮੌਕੇ ਨਰਸ਼-ਮੇਲ ਬਲਪ੍ਰੀਤ ਸਿੰਘ,ਮੈਨੇਜਰ ਅਵਤਾਰ ਸਿੰਘ, ਉੱਘੇ ਲੇਖਕ ਪਰਮਜੀਤ ਸਿੰਘ ਪੰਮੀ ਫੱਗੂਵਾਲੀਆ ਅਤੇ ਹੋਰ ਸਟਾਫ ਮੈਂਬਰ ਹਾਜਰ ਸਨ।
ਮੁੜ ਵਸੇਬਾ ਕੇਂਦਰ ਘਾਬਦਾਂ ਵਿਖੇ ਨਸ਼ਾ ਵਿਰੋਧੀ ਦਿਵਸ਼ ਮੌਕੇ ।