ਨੀਲੇ ਕਾਰਡਾਂ ਦੀ ਜਾਣਕਾਰੀ ਲੈਣ ਫੂਡ ਸਪਲਾਈ ਦਫਤਰ ਪੁੱਜੀ ਆਪ ਦੀ ਟੀਮ

ਭਵਾਨੀਗੜ 4 ਜੁਲਾਈ {ਗੁਰਵਿੰਦਰ ਸਿੰਘ} ਆਮ ਆਦਮੀ ਪਾਰਟੀ ਹਲਕਾ ਸੰਗਰੂਰ ਦੇ ਜਿਲ੍ਹਾ ਯੂਥ ਪ੍ਧਾਨ ਅਤੇ ਹਲਕਾ ਸਹਿ ਪ੍ਧਾਨ ਨਰਿੰਦਰ ਕੌਰ ਭਰਾਜ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਦਿਨੀਂ ਜੋ ਨੀਲੇ ਕਾਰਡ ਕੱਟੇ ਜਾਣ ਦਾ ਸੰਘਰਸ਼ ਚੱਲ ਰਿਹਾ ਸੀ ਉਸ ਵਿੱਚ ਆਮ ਆਦਮੀ ਪਾਰਟੀ ਹਲਕਾ ਸੰਗਰੂਰ ਦੀ ਟੀਮ ਨੂੰ ਸਫਲਤਾ ਹਾਸਲ ਹੋਈ ਹੈ। ਨਰਿੰਦਰ ਕੌਰ ਭਰਾਜ ਜੀ ਨੇ ਕੱਲ੍ਹ ਫੂਡ ਸਪਲਾਈ ਦਫਤਰ ਭਵਾਨੀਗੜ੍ਹ ਵਿਖੇ ਨੀਲੇ ਕਾਰਡਾਂ ਦੇ ਸੰਬੰਧ ਵਿਚ ਆਪ ਟੀਮ ਸਮੇਤ ਸਬੰਧਿਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਵਿਭਾਗ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਲਗਭਗ ਸਾਰੇ ਕਾਰਡ ਚਾਲੂ ਕਰ ਕੇ ਡਿਪੂ ਹੋਲਡਰਾਂ ਨੂੰ ਲਿਸਟਾਂ ਜਾਰੀ ਕਰ ਦਿੱਤੀਆਂ ਗਈਆਂ ਹਨ, ਜਿਨ੍ਹਾਂ ਲੋੜਵੰਦ ਪਰਿਵਾਰਾਂ ਦੇ ਨੀਲੇ ਕਾਰਡ ਹਾਲੇ ਵੀ ਚਾਲੂ ਨਹੀ ਹੋਏ ਉਹ ਆਪਣੇ ਆਧਾਰ ਕਾਰਡ ਦੀ ਫੋਟੋ ਕਾਪੀ ਅਤੇ ਨੀਲੇ ਕਾਰਡ ਦੀ ਫੋਟੋ ਕਾਪੀ ਲੈ ਕੇ ਨਰਿੰਦਰ ਕੌਰ ਭਰਾਜ ਜੀ ਨੂੰ ਜਾ ਫੂਡ ਸਪਲਾਈ ਦਫਤਰ ਭਵਾਨੀਗੜ੍ਹ ਦੇ ਅਧਿਕਾਰੀਆਂ ਨੂੰ ਮਿਲ ਸਕਦੇ ਹਨ। ਜਿਸ ਤੋਂ ਬਾਅਦ ਬਾਕੀ ਕਾਰਡ ਵੀ ਇਕ ਹਫਤੇ ਤੱਕ ਚਾਲੂ ਕਰ ਦਿੱਤੇ ਜਾਣਗੇ । ਨਰਿੰਦਰ ਕੌਰ ਭਰਾਜ ਜੀ ਨੇ ਦੱਸਿਆ ਕਿ ਇਹ ਜਿੱਤ ਜਗਤਾਰ ਸਿੰਘ ਬਲਿਆਲ, ਗੁਲਾਬ ਖਾਨ ਫੱਗੂਵਾਲ, ਬੀਬੀ ਜਸਵੀਰ ਕੌਰ ਫੱਗੂਵਾਲ ਜਿਹੇ ਯੋਧਿਆਂ ਦੇ ਸੰਘਰਸ਼ ਦੀ ਜਿੱਤ ਹੈ ਜਿਸ ਨਾਲ ਕੱਟੇ ਗਏ ਕਾਰਡ ਮੁੜ ਚਾਲੂ ਹੋਣੇ ਸ਼ੁਰੂ ਹੋਏ ਹਨ। ਇਸ ਮੌਕੇ ਉਨ੍ਹਾਂ ਨਾਲ ਆਪ ਆਗੂ ਮਨਦੀਪ ਸਿੰਘ ਲੱਖੇਵਾਲ ਅਤੇ ਹਰਦੀਪ ਤੂਰ ਵੀ ਹਾਜ਼ਰ ਰਹੇ ।
ਅਧਿਕਾਰੀਆਂ ਨਾਲ ਗੱਲਬਾਤ ਕਰਦੇ ਨਰਿੰਦਰ ਕੌਰ ਭਰਾਜ