ਭਵਾਨੀਗੜ੍ਹ, 6 ਜੁਲਾਈ { ਗੁਰਵਿੰਦਰ ਸਿੰਘ }
ਅੱਜ ਸਰਕਾਰੀ ਹਾਈ ਸਕੂਲ ਬਾਸੀਅਰਖ ਦੇ ਮੁੱਖ ਗੇਟ ਦੀ ਨੀਂਹ ਡੀਐਸਐਮ ਸੱਤਪਾਲ ਸਿੰਘ , ਪ੍ਰਿੰਸੀਪਲ ਦੀਪਕ ਕੁਮਾਰ ਘਰਾਚੋਂ, ਕੇਵਲ ਸਿੰਘ ਸਰਪੰਚ ਅਤੇ ਪ੍ਰਿੰਸੀਪਲ ਨਰਿੰਦਰ ਕੁਮਾਰ ਬਾਸੀਅਰਖ ਵੱਲੋਂ ਸਾਂਝੇ ਤੌਰ ਤੇ ਰੱਖੀ ਗਈ।
ਇਸ ਮੌਕੇ ਉਕਤ ਵਿੱਦਿਅਕ ਅਧਿਕਾਰੀਆਂ ਨੇ ਕਿਹਾ ਕਿ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਯੋਗ ਅਗਵਾਈ ਹੇਠ ਸਰਕਾਰੀ ਸਕੂਲ ਹਰ ਪੱਖੋਂ ਨਿੱਜੀ ਸਕੂਲਾਂ ਤੋਂ ਅੱਗੇ ਵਧ ਰਹੇ ਹਨ। ਇਸ ਮੌਕੇ ਮਨਦੀਪ ਕੌਰ, ਜਸਵੀਰ ਕੌਰ, ਭੁਪਿੰਦਰ ਸਿੰਘ, ਫਤਿਹ ਸਿੰਘ, ਗੁਰਸੇਵਕ ਸਿੰਘ, ਤਰਸੇਮ ਸਿੰਘ, ਗੁਰਜੰਟ ਸਿੰਘ, ਚਮਕੌਰ ਸਿੰਘ, ਕਰਨੈਲ ਸਿੰਘ, ਜਾਗਰ ਸਿੰਘ ਅਤੇ ਸ਼ਪਿੰਦਰ ਸਿੰਘ ਵੀ ਹਾਜਰ ਸਨ।
ਬਲਾਕ ਦੇ ਸਰਕਾਰੀ ਹਾਈ ਸਕੂਲ ਬਾਸੀਅਰਖ ਦੇ ਮੁੱਖ ਗੇਟ ਦੀ ਨੀਂਹ ਰੱਖਦੇ ਹੋਏ ਪ੍ਰਬੰਧਕ।