ਭਵਾਨੀਗੜ 12 ਜੁਲਾਈ (ਗੁਰਵਿੰਦਰ ਸਿੰਘ) ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ,ਫੱਗੂਵਾਲਾ ਵਿਖੇ ਵਿਸ਼ੇਸ਼ ਇਕੱਤਰਤਾ ਹੋਈ। ਜਿਸ ਵਿੱਚ ਪ੍ਰਿੰਸੀਪਲ ਅਰਜੋਤ ਕੌਰ ਜੀ ਦੇ ਨਾਲ ਬੇਟੀ ਅਰਸ਼ਜੋਤ ਕੌਰ ਅਤੇ ਬੇਟਾ ਸਾਹਿਲ ਕੁਮਾਰ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਅਰਸ਼ਜੋਤ ਕੌਰ ਅਤੇ ਸਾਹਿਲ ਕੁਮਾਰ ਵਲੋਂ ਮਾਤ-ਪਿਤਾ ਜੀ ਦੇ ਨਕਸ਼ੇ ਕਦਮ ਤੇ ਚਲਦਿਆਂ 50 000 ਹਜਾਰ ਰੁਪਏ ਦੀ ਰਾਸ਼ੀ ਸਕੂਲ ਨੂੰ ਭੇਂਟ ਕੀਤੀ ਗਈ। ਕਿਉਂਕਿ ਪ੍ਰਿੰਸੀਪਲ ਅਰਜੋਤ ਕੌਰ ਜੀ ਨੇ ਬਹੁਤ ਥੋੜੇ ਸਮੇਂ ਵਿੱਚ ਸਕੂਲ ਨੂੰ ਨਵੀਂ ਦਿਸ਼ਾ ਪ੍ਦਾਨ ਕੀਤੀ ।ਜਿਸ ਦੀ ਇਲਾਕੇ ਚਰਚਾ ਹੋ ਰਹੀ ਹੈ। ਇਸ ਮੌਕੇ ਸਕੂਲ ਵਲੋਂ, ਪੰਚਾਇਤ ਵਲੋਂ ਅਤੇ ਪ੍ਰੀਵਾਰ ਫਾਉਡੇਸ਼ਨ (ਰਜਿਸਟਰ) ਵਲੋਂ ਬੀਬਾ ਜੀ ਦਾ ਵੀ ਸਨਮਾਨ ਕੀਤਾ ਗਿਆ, ਉਥੇ ਜੂਨੀਅਰ ਸਹਾਇਕ ਸ ਜਸਪਾਲ ਸਿੰਘ ਤੂਰ ਸਾਹਿਬ ਜੀ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ, ਜਿਨ੍ਹਾਂ ਦਿਨ ਰਾਤ ਇੱਕ ਕਰਕੇ ਸਕੂਲ ਦੀ ਨੁਹਾਰ ਬਦਲਣ ਵਿੱਚ ਕੋਈ ਕਸ਼ਰ ਨਹੀਂ ਛੱਡੀ। ਨਗਰ ਪੰਚਾਇਤ ਵਲੋਂ ਸ ਕਰਮਜੀਤ ਸਿੰਘ ਘੁੰਮਣ ਵਲੋਂ ਬੇਟੀ ਅਰਸ਼ਜੋਤ ਕੌਰ ਦਾ ਸਨਮਾਨ ਕਰਦੇ ਹੋਏ ਕਿਹਾ ਕਿ ਪੰਚਾਇਤ ਹਮੇਸ਼ਾ ਬੀਬਾ ਜੀ ਦੇ ਨਾਲ ਹੈ ਅਸੀਂ ਪੂਰਾ ਸਹਿਯੋਗ ਦੇਵਾਂਗੇ। ਉੱਘੇ ਲੇਖਕ ਪੰਮੀ ਫੱਗੂਵਾਲੀਆ ਚੇਅਰਮੈਨ ਐਸ ਐਮ ਸੀ ਨੇ ਜਿੱਥੇ ਪ੍ਰਿੰਸੀਪਲ ਅਰਜੋਤ ਕੌਰ ਜੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਦਾਨ ਪੰਜਾਬ ਵਿੱਚ ਬਹੁਤ ਹੋ ਰਿਹਾ ਹੈ, ਪਰ ਦਾਨ ਦੀ ਦਿਸ਼ਾ ਬਦਲਣ ਦੀ ਲੋੜ ਹੈ। ਵੱਧ ਤੋਂ ਵੱਧ ਸਕੂਲਾਂ ਨੂੰ ਦਾਨ ਦਿਉ। ਜਿਹੜੇ ਦੇਸ਼ ਦੀ ਸਿਹਤ ਅਤੇ ਸਿੱਖਿਆ ਪ੍ਨਾਲੀ ਤੰਦਰੁਸਤੀ ਹੈ। ਉਹੀ ਦੇਸ਼ ਤਰੱਕੀ ਕਰ ਸਕਦਾ ਹੈ। ਇਸ ਮੌਕੇ ਸ੍ਰ ਜਗਸੀਰ ਸਿੰਘ ਅਤੇ ਸਮੂੰਹ ਸਟਾਫ ਮੈਂਬਰ ਹਾਜ਼ਿਰ ਸਨ।