ਸਂਗਰੂਰ {ਮਾਲਵਾ ਬਿਊਰੋ} ਬਜਰੰਗ ਦਲ ਹਿੰਦੁਸਤਾਨ ਵਲੋਂ ਰੈਫਰੈਂਡਮ 2020 ਨੂੰ ਨਕਾਰਨ ਦੀ ਚਲਾਈ ਗਈ ਮੁਹਿੰਮ ਨੂੰ ਜਿਥੇ ਸਿੱਖ ਭਾਈਚਾਰੇ ਨੇ ਗੰਭੀਰਤਾ ਨਾਲ ਲਿਆ ਹੈ, ਓਥੇ ਹੀ ਸਿੱਖ ਫਾਰ ਜਸਟਿਸ ਵਲੋਂ ਚਲਾਈ ਜਾ ਰਹੀ ਰੈਫਰੈਂਡਮ 2020 ਮੁਹਿੰਮ ਨੂੰ ਹਰਿਆਣਾ ਦੇ ਸਿੱਖਾਂ ਨੇ ਪੂਰੀ ਤਰ੍ਹਾਂ ਨਾਲ ਨਕਾਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਲ ਦੇ ਰਾਸ਼ਟਰੀ ਕਾਰਜਕਾਰੀ ਪ੍ਧਾਨ ਹਿਤੇਸ਼ ਭਾਰਦਵਾਜ ਨੇ ਦਸਿਆ ਕਿ ਹਰਿਆਣਾ ਕੁਰੂਕਸ਼ੇਤਰ ਦੇ ਜਿਸ ਗੁਰਦੁਆਰਾ ਸਾਹਿਬ ਤੋਂ ਸ਼ਨੀਵਾਰ ਨੂੰ ਇਸ ਮੁਹਿੰਮ ਦੀ ਸ਼ੁਰੂਆਤ ਹੋਣੀ ਸੀ, ਉਥੇ ਰੈਫਰੈਂਡਮ ਦੇ ਲਈ ਨਾ ਤਾਂ ਇਕ ਵੀ ਵੋਟ ਪਈ ਅਤੇ ਨਾ ਹੀ ਮੁਹਿੰਮ ਦੀ ਸ਼ੁਰੂਆਤ ਹੋ ਸਕੀ। ਬਜਰੰਗ ਦਲ ਦੇ ਕੜੇ ਵਿਰੋਧ ਕਾਰਨ ਖਾਲਿਸਤਾਨ ਮੁਹਿੰਮ ਦੇ ਹਰਿਆਣਾ 'ਚ ਫੇਲ ਹੋਣ ਤੋਂ ਬੌਖਲਾਏ ਸੰਗਠਨ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਪੰਜਾਬ ਅਤੇ ਹਰਿਆਣਾ ਦੇ ਸਿੱਖਾਂ ਨੂੰ ਰਿਕਾਰਡਿਡ ਫੋਨ ਜ਼ਰੀਏ ਰੈਫਰੈਂਡਮ ਦੇ ਪੱਖ 'ਚ ਵੋਟ ਕਰਨ ਦੀ ਗੁਹਾਰ ਲਗਾਈ। ਭਾਰਦਵਾਜ ਨੇ ਕਿਹਾ ਕਿ ਪੰਨੂ ਵਲੋਂ ਇਸ ਮੁਹਿੰਮ ਦੀ ਸ਼ੁਰੂਆਤ ਦੇ ਲਈ ਆਡੀਓ ਮੈਸੇਜ ਜਾਰੀ ਕੀਤੇ ਜਾਣ ਦੇ ਬਾਅਦ ਪੁਲਸ ਪ੍ਸ਼ਾਸਨ ਨੇ ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਸਖ਼ਤ ਸੁਰੱਖਿਆ ਲਗਾ ਦਿੱਤੀ ਸੀ । ਹਾਲਾਂਕਿ ਸ਼ਨੀਵਾਰ ਨੂੰ ਸ਼ਰਧਾਲੂ ਮੱਥਾ ਟੇਕਣ ਲਈ ਆਏ ਪਰ ਕਿਸੇ ਨੇ ਵੀ ਰੈਫਰੈਂਡਮ ਦੀ ਨਾ ਤਾਂ ਚਰਚਾ ਕੀਤੀ ਅਤੇ ਨਾ ਇਸ 'ਚ ਹਿੱਸਾ ਲਿਆ। ਭਾਰਦਵਾਜ ਨੇ ਕਿਹਾ ਕਿ ਪਾਕਿਸਤਾਨ ਦੀ ਖੂਫੀਆ ਏਜੰਸੀ ਪੰਜਾਬ 'ਚ ਅਸਥਿਰਤਾ ਫੈਲਾਉਣ ਦੇ ਲਈ ਇਸ ਖਾਲਿਸਤਾਨ ਦੀ ਮੁਹਿੰਮ ਨੂੰ ਫੰਡਿੰਗ ਕਰਨ ਦੇ ਨਾਲ-ਨਾਲ ਇਸ ਦਾ ਸਮਰਥਨ ਵੀ ਕਰ ਰਹੀ ਹੈ। ਗੁਰਪਤਵੰਤ ਸਿੰਘ ਪੰਨੂ ਇਸ ਮੁਹਿੰਮ ਦੇ ਲਈ ਪਿਛਲੇ 15 ਦਿਨਾਂ ਤੋਂ ਆਡੀਓ ਮੈਸੇਜ ਵਾਇਰਲ ਕਰਕੇ ਸਿੱਖਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਬਜਰੰਗ ਦਲ ਨੇ ਇਸਦਾ ਸਖਤੀ ਨਾਲ ਵਿਰੋਧ ਕੀਤਾ ਹੈ,ਸੰਗਠਨ ਦੇ ਕੌਮੀ ਜਨਰਲ ਸਕੱਤਰ ਕੁਲਦੀਪ ਸੋਨੀ ਨੇ ਕਿਹਾ ਕਿ ਜਦੋਂ ਅਬੋਹਰ ਦੇ ਪਿੰਡ ਮਲਿਕਪੁਰ ਵਿਚ ਰੈਫਰੈਂਡਮ ਦੇ ਪੋਸਟਰ ਲੱਗੇ ਤਾਂ ਦਲ ਦੇ ਵਿਰੋਧ ਕੀਤੇ ਜਾਣ ਕਾਰਨ ਮਾਹੌਲ ਖਰਾਬ ਕਰਨ ਵਾਲਿਆਂ ਤੇ ਪੁਲਿਸ ਵਲੋ ਕੀਤੀ ਕਾਰਵਾਈ ਸ਼ਲਾਘਾ ਕੀਤੀ ਹੈ। ਕੁਲਦੀਪ ਸੋਨੀ ਨੇ ਕਿਹਾ ਕਿ ਬਜਰੰਗ ਦਲ ਹਿੰਦੁਸਤਾਨ ਇਸ ਤਰ੍ਹਾਂ ਦੀ ਸੋਚ ਦਾ ਸਮਰਥਨ ਨਹੀਂ ਕਰਦੀ ਅਤੇ ਰਫਰੈਂਡਮ ਨੂੰ ਨਕਾਰਨ ਤੇ ਹਰਿਆਣਾ ਦੇ ਸਿੱਖ ਸਮਾਜ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਆਪਸੀ ਭਾਈਚਾਰਕ ਸਾਂਝ ਦਾ ਸਬੂਤ ਦਿੱਤਾ ਹੈ ਜੋ ਸਦੀਆਂ ਤੋਂ ਚਲਦਾ ਆ ਰਿਹਾ ਹੈ ਤੇ ਚਲਦਾ ਰਹੇਗਾ ।