ਕਰਜੇ ਨੇ ਲਈ ਇਕ ਹੋਰ ਕਿਸਾਨ ਦੀ ਜਾਨ

ਭਵਾਨੀਗੜ੍ਹ, 13 ਜੁਲਾਈ { ਗੁਰਵਿੰਦਰ ਸਿੰਘ } ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਰੂਝਾਨ ਲਗਾਤਾਰ ਵਧ ਰਿਹਾ ਹੈ। ਪਹਿਲਾਂ ਕਿਸਾਨੀ ਨੂੰ ਵੱਡੀ ਮਾਰ ਕੋਰੋਨਾ ਦੀ ਪਈ ਜਿਸ ਕਾਰਨ ਕਿਸਾਨਾਂ ਝੋਨੇ ਦੀ ਬਿਜਾਈ ਲਈ ਦੁੱਗਣੀ ਪੈਸੇ ਖਰਚ ਕਰਨੇ ਪਈ। ਸਰਕਾਰਾਂ ਦੀਆਂ ਗਲਤ ਨੀਤੀਆਂ ਦੀ ਭੇਂਟ ਚੜਕੇ ਕਿਸਾਨ ਖੁਦਕੁਸ਼ੀਆਂ ਦੇ ਰਾਹ ਪੈ ਰਹੇ ਹਨ। ਭਵਾਨੀਗੜ੍ ਬਲਾਕ ਵਿਚ 3 ਦਿਨਾਂ ਵਿਚ 2 ਕਿਸਾਨਾਂ ਨੇ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਮੌਤ ਨੂੰ ਗਲੇ ਲਗਾਇਆ ਹੈ। ਅੱਜ ਪਿੰਡ ਬਲਿਆਲ ਵਿਖੇ ਕਿਸਾਨ ਭੂਰਾ ਸਿੰਘ ਨੰਬਰਦਾਰ (50) ਆਪਣੇ ਪਰਿਵਾਰ ਇਕ ਬੇਟਾ, ਇਕ ਬੇਟੀ ਅਤੇ ਪਤਨੀ ਨੂੰ ਰੋਦਿਆਂ ਛੱਡ ਕਰਜੇ ਦੀ ਮਾਰ ਨਾ ਝੱਲਦਾ ਹੋਇਆ ਮੌਤ ਨੂੰ ਗਲੇ ਲਗਾ ਗਿਆ। ਮ੍ਰਿਤਕ ਦਾ ਅੱਜ ਪਿੰਡ ਬਲਿਆਲ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ।
ਪਿੰਡ ਬਲਿਆਲ ਦੇ ਸਰਪੰਚ ਅਮਰੇਲ ਸਿੰਘ ਨੇ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਦੀ ਨਿਖੇਧੀ ਕਰਦਿਆਂ ਖੁਦਕੁਸ਼ੀ ਕਰਨ ਵਾਲੇ ਕਿਸਾਨ ਭੂਰਾ ਸਿੰਘ ਦੇ ਪਰਿਵਾਰ ਦਾ ਸਾਰਾ ਕਰਜਾ ਮਾਫ ਕਰਨ ਅਤੇ ਮ੍ਰਿਤਕ ਕਿਸਾਨ ਦੇ ਪੜੇ ਲਿਖੇ ਪੁੱਤਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ।
ਮ੍ਰਿਤਕ ਕਿਸਾਨ ਭੂਰਾ ਸਿੰਘ ਦੀ ਫਾਈਲ ਫੋਟੋ