(ਪ੍ਰਵੀਨ ਭਵਾਨੀਗੜ) ਕਲਾਕਾਰੀ ਦੇ ਖੇਤਰ ਵਿੱਚ ਜਿਥੇ ਅੱਜ ਦੀ ਨੋਜਵਾਨ ਪੀੜ੍ਹੀ ਹਰ ਹੀਲਾ ਵਰਤ ਕੇ ਆਓਣਾ ਚਾਹੁੰਦੀ ਹੈ ਓੁਥੇ ਹੀ ਕਈ ਨੋਜਵਾਨ ਇਸ ਖੇਤਰ ਵਿੱਚ ਪੂਰੀ ਮਿਹਨਤ ਅਤੇ ਸ਼ਿੱਦਤ ਨਾਲ ਆਓੁਣ ਨੂੰ ਤਰਜੀਹ ਦੇ ਰਹੇ ਹਨ ਇਹਨਾ ਵਿਚੋ ਇੱਕ ਹੈ ਜਿਲਾ ਪਟਿਆਲਾ ਦੇ ਨਾਭਾ ਦਾ ਜੰਮਪਲ ਨੋਜਵਾਨ ਕੇ ਅਕਾਸ਼ ਨਾਭਾ ਸ਼ਹਿਰ ਵਿੱਚ ਜਨਮੇ ਕੇ ਆਕਾਸ਼ ਬਹੁਤ ਹੀ ਛੋਟੀ ਉਮਰ ਵਿੱਚ ਕਲਾਕਾਰੀ ਦੇ ਖੇਤਰ ਵਿੱਚ ਆਪਣਾ ਚੰਗਾ ਨਾਮ ਬਣਾਉਣ ਜਾ ਰਿਹਾ ਹੈ ਕੇ ਆਕਾਸ਼ ਦਾ ਜਨਮ ਮਾਰਚ 1995 ਨੂੰ ਪਿਤਾ ਬ੍ਰਿਜ ਲਾਲ ਤੇ ਮਾਤਾ ਮਾਇਆ ਦੀ ਕੁੱਖੋਂ ਹੋਇਆ ਨਾਭਾ ਵਿੱਚ ਜਿਲਾ ਪਟਿਆਲਾ ਵਿਖੇ ਹੋਇਆ ਮੱਧ ਵਰਗੀ ਪਰਿਵਾਰ ਵਿਚ ਜਨਮੇ ਅਕਾਸ਼ ਨੂੰ ਸ਼ੁਰੂ ਤੋਂ ਹੀ ਮੋਡਲਿੰਗ ਦਾ ਸ਼ੋਂਕ ਬਚਪਨ ਤੋਂ ਹੀ ਪੈ ਗਿਆ ਫਿਲਮ ਇੰਡਰਸਟੀ ਵਿਚੋਂ ਅਕਾਸ਼ ਨੂੰ ਵਿਕਟਰ ਜੌਹਨ ਤੇ ਅਕੱਸਹੈ ਕੁਮਾਰ ਦਾ ਅਭਿਨੈ ਬਹੁਤ ਪਸੰਦ ਹੈ ਅਤੇ ਇਹਨਾਂ ਨੂੰ ਹੀ ਅਕਾਸ਼ ਆਪਣਾ ਮਾਰਗ ਦਰਸ਼ਕ ਮੰਨਦਾ ਹੈ. ਕੇ ਆਕਾਸ਼ ਹੁਣ ਤਕ ਦੋ ਗੀਤ ਤੇ 4 ਸ਼ੋਰਟ ਮੂਵੀਆਂ ਕਰ ਚੁਕਾ ਹੈ .ਅਕਾਸ਼ ਦਾ ਇਕ ਗੀਤ ਜਿਸਦਾ ਨਾਮ ਝਾਂਜਰ ਤੇ ਪਿਆਰ ਹੈ ਯੂਟੂਬ ਤੇ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਹੈ. ਆਕਾਸ਼ ਇਕ ਗੀਤ ਜਲਦ ਹੀ ਦਰਸ਼ਕਾਂ ਦੀ ਝੋਲੀ ਪਾਉਣ ਜਾ ਰਹੇ ਹਨ, ਇਸ ਤੋਂ ਇਲਾਵਾ ਜਲਦ ਹੀ ਆਕਾਸ਼ ਦਰਸ਼ਕਾਂ ਦੇ ਰੂਬਰੂ ਬਹੁਤੀ ਜਲਦੀ ਫਿਲਮਾਂ ਅਤੇ ਗੀਤ ਲੈ ਕੇ ਆ ਰਹੇ ਹਨ ਕੇ ਆਕਾਸ਼ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਦਰਸ਼ਕ ਪਹਿਲਾਂ ਉਨ੍ਹਾਂ ਨੂੰ ਪਿਆਰ ਤੇ ਸਤਿਕਾਰ ਦਿੰਦੇ ਹਨ ਉਸੇ ਤਰ੍ਹਾਂ ਉਨ੍ਹਾਂ ਦੇ ਅਗਲੇ ਆਉਣ ਵਾਲੇ ਗੀਤ ਅਤੇ ਫਿਲਮਾਂ ਨੂੰ ਵੀ ਪਿਆਰ ਦੇਣਗੇ. ਪਹਿਲਾਂ ਕੇ ਆਕਾਸ਼ ਦਾ ਇਹ ਸ਼ੌਕ ਸੀ ਅਤੇ ਹੁਣ ਇਹ ਉਨ੍ਹਾਂ ਦਾ ਜਨੂੰਨ ਬਣ ਚੁੱਕਿਆ ਹੈ ਅਤੇ ਉਹ ਫਿਲਮ ਇੰਡਸਟਰੀ ਨੂੰ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਪਸੰਦ ਕਰਦੇ ਹਨ. ਉਨ੍ਹਾਂ ਦੇ ਦੋਸਤ ਮਿੱਤਰ ਵੀ ਉਨ੍ਹਾਂ ਨੂੰ ਪੂਰੀ ਤਰ੍ਹਾਂ ਸਪੋਰਟ ਕਰਦੇ ਹਨ ਅਤੇ ਕੇ ਆਕਾਸ਼ ਦਾ ਇਹ ਵੀ ਕਹਿਣਾ ਹੈ ਕਿ ਜਿਸ ਤਰ੍ਹਾਂ ਅੱਜ ਦੇ ਯੁੱਗ ਵਿੱਚ ਨੌਜਵਾਨ ਪੀੜੀ ਨਸ਼ਿਆਂ ਵੱਲ ਵਧਦੀ ਜਾ ਰਹੀ ਹੈ ਉਨ੍ਹਾਂ ਨੂੰ ਨਸ਼ੇ ਤਿਆਗ ਕੇ ਇੱਕ ਸਿੱਧਾ ਸਾਦਾ ਜੀਵਨ ਬਤੀਤ ਕਰਨਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਆਉਣ ਵਾਲੇ ਭਵਿੱਖ ਨੂੰ ਹੋਰ ਵਧੀਆ ਅਤੇ ਉੱਜਵਲ ਬਣਾ ਸਕਣ ਅਤੇ ਉਨ੍ਹਾਂ ਦੀ ਇਹੀ ਕੋਸ਼ਿਸ਼ ਹੈ ਕਿ ਜਿੰਨਾ ਹੋ ਸਕੇ ਸਭ ਨੂੰ ਪਿਆਰ ਅਤੇ ਸਤਿਕਾਰ ਦੇਣਾ ਚਾਹੀਦਾ ਹੈ ਕਿਉਂਕਿ ਜੋ ਜ਼ਿੰਦਗੀ ਹੈ ਬਹੁਤ ਹੀ ਕੀਮਤੀ ਅਤੇ ਅਨਮੋਲ ਹੈ ਇਹ ਜਿੰਦਗੀ ਬਾਰ ਬਾਰ ਨਹੀਂ ਮਿਲਦੀ ਇਸੇ ਕਰਕੇ ਨਸ਼ਿਆਂ ਨੂੰ ਤਿਆਗ ਕੇ ਆਪਣੀ ਸਿਹਤ ਵੱਲ ਵੱਧ ਤੋਂ ਵੱਧ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਸਾਡੇ ਮਾਤਾ ਪਿਤਾ ਨੂੰ ਗਰਵ ਮਹਿਸੂਸ ਹੋਵੇ ਅਤੇ ਕੇ ਆਕਾਸ਼ ਦਾ ਇਹ ਵੀ ਕਹਿਣਾ ਹੈ ਕਿ ਤੁਹਾਡੇ ਵਰਗੇ ਪਿਆਰੇ ਦਰਸ਼ਕਾਂ ਕਰਕੇ ਹੀ ਇੱਕ ਆਰਟਿਸਟ ਅੱਗੇ ਵੱਲ ਵਧਦਾ ਹੈ ਸੋ ਆਰਟਿਸਟ ਦੀ ਕਦਰ ਕਰਨੀ ਚਾਹੀਦੀ ਹੈ ਓਹਨਾ ਆਖਿਆ ਕੇ ਕੋਈ ਵੀ ਖੇਤਰ ਹੋਵੇ ਉਸ ਵਿਚ ਮੇਹਨਤ ਜਰੂਰ ਕਰਨੀ ਪੈਂਦੀ ਹੈ ਅਤੇ ਉਹ ਵੀ ਹਾਲੇ ਮੇਹਨਤ ਹੀ ਕਰ ਰਹੇ ਹਨ ਅਤੇ ਰਾਤੋ ਰਾਤ ਕੋਈ ਵੀ ਸਫਲ ਸਟਾਰ ਨਹੀਂ ਬਣ ਸਕਦਾ
ਓਹਨਾ ਨੌਜਵਾਨਾਂ ਨੂੰ ਅਪੀਲ ਕੀਤੀ ਕੇ ਕਾਰਜਸੀਲ ਕਲਾਕਾਰਾਂ ਨੂੰ ਜਿੰਨਾ ਹੋ ਸਕੇ ਵੱਧ ਵਧ ਉਨ੍ਹਾਂ ਦੀ ਸਪੋਰਟ ਕਰਿਆ ਕਰੋ ਤਾ ਕੇ ਨਵੇਂ ਨੌਜਵਾਨ ਇਸ ਖੇਤਰ ਵਿਚ ਆ ਕੇ ਆਪਣਾ ਆਪਣੇ ਇਲਾਕੇ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰ ਸਕਣ .ਧੰਨਵਾਦ ਸਾਹਿਤ
ਟੀਮ ਮਾਲਵਾ ਡੈਲੀ ਨਿਊਜ਼