ਖੜੇ ਬਰਸਾਤੀ ਪਾਣੀ ਵਿਚ ਜੰਮੀ ਹੋਈ ਕਾਈ ਤੇ ਬਦਬੂ ਮਾਰਦਾ ਪਾਣੀ ।" />
ਗਲੀਆਂ ਚ ਖੜਾ ਬਰਸਾਤੀ ਪਾਣੀ ਬਿਮਾਰੀਆਂ ਨੂੰ ਦੇ ਰਿਹੈ ਸੱਦਾ
ਪ੍ਰਸ਼ਾਸ਼ਨ ਦੀ ਨਲਾਇਕੀ ਮੁਹੱਲਾ ਨਿਵਾਸੀ ਭੁਗਤ ਰਹੇ : ਬਾਜਵਾ

ਭਵਾਨੀਗੜ 14 ਜੁਲਾਈ (ਗੁਰਵਿੰਦਰ ਸਿੰਘ ) ਭਵਾਨੀਗੜ ਦੇ ਨਵੇਂ ਬੱਸ ਸਟੈਂਡ ਵਾਰਡ ਨੰਬਰ 5 ਦੇ ਪਿਛਲੇ ਪਾਸੇ ਵਾਲੇ ਮੁਹੱਲੇ ਦੀਆਂ ਗਲੀਆਂ ਵਿਚ ਮੁਹੱਲਾ ਵਾਸੀ ਨਰਕ ਭੋਗ ਰਹੇ ਹਨ ਅਤੇ ਨਗਰ ਕੋਸਲ ਦੀਆਂ ਗ਼ਲਤੀਆਂ ਦਾ ਖਮਿਆਜਾ ਮੁਹੱਲਾ ਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੈ ਉਪਰਕਤ ਵਿਚਾਰਾਂ ਦਾ ਪ੍ਗਟਾਵਾ ਬਰਸਾਤੀ ਪਾਣੀ ਨਾਲ ਛੱਪਰ ਬਣੀ ਇਕ ਗਲੀ ਵਿਚ ਖੜੇ ਬਰਸਾਤੀ ਪਾਣੀ ਵਿਚ ਹਰੀ ਹਰੀ ਬੂਟੀ ਦੇ ਉਗ ਜਾਣ ਕਾਰਨ ਚਿੰਤਾ ਵਿਚ ਆਏ ਮੁਹੱਲਾ ਵਾਸੀਆਂ ਅਤੇ ਪੰਜਾਬ ਏਕਤਾ ਪਾਰਟੀ ਦੇ ਜਿਲਾ ਪ੍ਧਾਨ ਹਰਪ੍ਰੀਤ ਬਾਜਵਾ ਨੇ ਪ੍ਗਟ ਕੀਤੇ, ਓਹਨਾ ਕਿਹਾ ਕਿ ਬਾਰਿਸ਼ ਦੇ 3 ਦਿਨ ਬਾਅਦ ਵੀ ਪਾਣੀ ਨਹੀਂ ਨਿਕਲਿਆ ਅਤੇ ਗਲੀ 1 ਅਤੇ 2 ਛੱਪੜ ਦਾ ਰੂਪ ਧਾਰਨ ਕਰ ਗਈ ਕਿਉਂ ਕਿ 3 ਦਿਨ ਤੋਂ ਖੜੇ ਪਾਣੀ ਵਿਚ ਕਾਈ ਜੰਮਣੀ ਸ਼ੁਰੂ ਹੋ ਗਈ। ਬਾਜਵਾ ਨੇ ਨਗਰ ਕੋਸਲ ਦੇ ਅਧਿਕਾਰੀਆਂ ਅਤੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੂੰ ਲ਼ੰਮੇ ਹੱਥੀ ਲੈਦਿਆ ਕਿਹਾ ਕਿ 2017 ਦੀਆਂ ਵੋਟਾਂ ਵਿੱਚ ਵਿਜੈ ਇੰਦਰ ਸਿੰਗਲਾ ਦਾ ਨਾਹਰਾ ਸੀ "ਵਿਜੈ ਹੀ ਵਿਕਾਸ ਹੈ" ਓੁਹਨਾ ਕਿਹਾ ਕਿ ਮੈਂ ਸਿੰਗਲਾ ਸ਼ਾਬ ਨੂੰ ਬੇਨਤੀ ਕਰਦਾ ਹਾਂ ਕਿ ਵੋਟਾਂ ਲੈਣ ਲਈ ਤਾਂ ਤੁਸੀਂ , ਤੁਹਾਡੀ ਪਤਨੀ, ਬੇਟੇ, ਭਰਾ, ਚਾਚੇ, ਤਾਏ ਸਾਰੇ ਚੋਣ ਮੁਹਿੰਮ ਵਿਚ ਉਤਾਰ ਦਿੱਤੇ ਸੀ ਹੁਣ ਇਸ ਪਾਣੀ ਵਿਚ ਆ ਕੇ ਉਹਨਾਂ ਲੋਕਾਂ ਦਾ ਹਾਲ ਦੇਖਲੋ ਜਿੰਨਾਂ ਨੇ ਤੁਹਾਨੂੰ ਵੋਟਾਂ ਪਾ ਕੇ ਅੈਮ ਅੈਲ ਏ ਅਤੇ ਸੂਬਾ ਸਰਕਾਰ ਵਿੱਚ ਕੈਬਨਿਟ ਮੰਤਰੀ ਬਣਾਇਆ। ਓੁਹਨਾ ਨਗਰ ਕੋਸਲ ਬਾਰੇ ਬੋਲਦਿਆ ਕਿਹਾ ਕਿ ਭਵਾਨੀਗੜ੍ ਦੀ ਨਗਰ ਕੋਸਲ ਵਾਰੇ ਤਾਂ ਬੋਲਣ ਦਾ ਕੋਈ ਫਾਇਦਾ ਹੀ ਨਹੀ, ਏਥੇ ਤਾਂ ਪਿਛਲੇ ਕਈ ਸਾਲਾਂ ਤੋਂ ਗੂੰਗੇ ਬੋਲੇ ਮੁਲਾਜ਼ਿਮ ਬੈਠੇ ਹਨ ਅਤੇ ਰਿਟਾਇਰਮੈਟ ਹੋਣ ਦੇ ਬਾਵਜੂਦ ਵੀ ਉਹਨਾਂ ਦੇ ਪਰਿਵਾਰਿਕ ਮੈਂਬਰ ਨਗਰ ਕੋਸਲ ਵਿੱਚ ਫਿੱਟ ਕੀਤੇ ਹੋਏ ਹਨ ਜਿਸ ਨਾਲ ਹੋਰਨਾ ਲੋੜਵੰਦ ਲੋਕਾ ਦਾ ਰੁਜਗਾਰ ਵੀ ਖੋਹ ਲਿਆ ਗਿਆ ਹੈ ਓੁਹਨਾ ਪ੍ਸ਼ਾਸਨ ਨੂੰ ਚਿਤਾਵਨੀ ਭਰੇ ਲਹਿਜੇ ਵਿੱਚ ਅਪੀਲ ਕੀਤੀ ਕਿ ਬਰਸਾਤ ਦੇ ਗਲੀਆਂ ਚ ਖੜੇ ਪਾਣੀ ਕਾਰਨ ਜਿਥੇ ਕਈ ਤਰਾ ਦੀਆਂ ਬਿਮਾਰੀਆਂ ਫੈਲਣ ਦਾ ਡਰ ਬਣਿਆ ਰਹਿੰਦਾ ਹੈ ਓੁਥੇ ਹੀ ਕਰੋਨਾ ਕਾਲ ਦੇ ਚਲਦਿਆਂ ਮੁਹੱਲੇ ਦੇ ਲੋਕ ਡਾਹਡੇ ਪ੍ਰੇਸ਼ਾਨ ਹਨ ਜੇਕਰ ਪ੍ਸ਼ਾਸਨ ਨੇ ਇਸ ਵੱਲ ਕੋਈ ਧਿਆਨ ਨਾ ਦਿੱਤਾ ਤਾ ਓੁਹਨਾ ਨੂੰ ਵੱਡੇ ਸੰਘਰਸ਼ ਓੁਲੀਕਣ ਵਿੱਚ ਸਮਾ ਨਹੀ ਲੱਗੇਗਾ ।
ਖੜੇ ਬਰਸਾਤੀ ਪਾਣੀ ਵਿਚ ਜੰਮੀ ਹੋਈ ਕਾਈ ਤੇ ਬਦਬੂ ਮਾਰਦਾ ਪਾਣੀ ।