ਮੰਡੀਕਰਨ ਬੋਰਡ ਦੇ ਚੀਫ਼ ਇੰਜੀਨੀਅਰ ਬਰਾੜ ਨੇ ਮੰਡੀ ਦਾ ਦੌਰਾ ਕੀਤਾ
ਸੁਸਤੀ ਦਿਖਾਉਣ ਵਾਲੇ ਅਧਿਕਾਰੀਆਂ ਨੂੰ ਪਾਈ ਝਾੜ

ਭਵਾਨੀਗੜ੍ਹ, 15 ਜੁਲਾਈ { ਗੁਰਵਿੰਦਰ ਸਿੰਘ }ਅੱਜ ਇੱਥੇ ਅਨਾਜ ਮੰਡੀ ਭਵਾਨੀਗੜ੍ਹ ਵਿਖੇ ਮੰਡੀਕਰਨ ਬੋਰਡ ਪੰਜਾਬ ਦੇ ਚੀਫ਼ ਇੰਜੀਨੀਅਰ ਹਰਪ੍ਰੀਤ ਸਿੰਘ ਬਰਾੜ ਨੇ ਦੌਰਾ ਕਰਕੇ ਪਾਣੀ ਦੇ ਨਿਕਾਸ ਦੇ ਪ੍ਬੰਧਾਂ ਦਾ ਜਾਇਜ਼ਾ ਲਿਆ। ਬਰਾੜ ਨੇ ਇੱਥੇ ਮਾਰਕੀਟ ਕਮੇਟੀ ਵਿਖੇ ਆੜ੍ਹਤੀਏ ਤੇ ਬੋਰਡ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ। ਪਾਣੀ ਦੇ ਨਿਕਾਸ ਨੂੰ ਲੈ ਕੇ ਕੋਈ ਠੋਸ ਪ੍ਬੰਧ ਨਾ ਕਰਨ ਕਰਕੇ ਉਨ੍ਹਾਂ ਜ਼ਿਲ੍ਹੇ ਦੇ ਮੰਡੀਕਰਨ ਬੋਰਡ ਨਾਲ ਸਬੰਧ ਅਧਿਕਾਰੀਆਂ ਨੂੰ ਝਾੜਾਂ ਪਾਈਆਂ। ਉਨ੍ਹਾਂ ਕਿਹਾ ਕਿ ਅਨਾਜ ਮੰਡੀ ਵਿੱਚੋਂ ਪਾਣੀ ਦੇ ਨਿਕਾਸ ਦਾ ਪ੍ਬੰਧ ਤਰਜੀਹੀ ਤੌਰ ਤੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਅਨਾਜ ਮੰਡੀ ਦਾ ਪਾਣੀ ਸ਼ਹਿਰ ਦੇ ਮੁੱਖ ਨਿਕਾਸੀ ਪਾਈਪ ਨਾਲ ਨਾ ਨਿਕਲਿਆ ਤਾਂ ਉਹ ਸ਼ਹਿਰ ਦੇ ਮੁੱਖ ਸੀਵਰੇਜ ਦੇ ਨਾਲ ਅਨਾਜ ਮੰਡੀ ਦਾ ਵੱਖਰਾ ਪਾਇਪ ਪਾ ਕੇ ਇਸ ਪਾਣੀ ਦੇ ਨਿਕਾਸ ਦਾ ਪੱਕੇ ਤੌਰ ਤੇ ਪ੍ਬੰਧ ਕਰਨਗੇ। ਉਨ੍ਹਾਂ ਅਨਾਜ ਮੰਡੀ ਨਾਲ ਸਬੰਧਿਤ ਹੋਰ ਮਸਲੇ ਵੀ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਸ੍ਰੀ ਪ੍ਦੀਪ ਕੁਮਾਰ ਕੱਦ, ਬਲਾਕ ਸੰਮਤੀ ਦੇ ਚੇਅਰਮੈਨ ਵਰਿੰਦਰ ਪੰਨਵਾਂ, ਜਗਤਾਰ ਨਮਾਦਾ, ਸੁੱਖੀ ਕਪਿਆਲ, ਇੰਜੀਨੀਅਰ ਨਛੱਤਰ ਸਿੰਘ ਅਤੇ ਹੋਰ ਅਧਿਕਾਰੀ ਤੇ ਬੋਰਡ ਦੇ ਮੈਂਬਰ ਹਾਜ਼ਰ ਸਨ।
ਮਾਰਕੀਟ ਕਮੇਟੀ ਭਵਾਨੀਗੜ੍ਹ ਵਿਖੇ ਗੱਲਬਾਤ ਕਰਦੇ ਹੋਏ ਚੀਫ ਇੰਜਨੀਅਰ ਬਰਾੜ।