ਭਵਾਨੀਗੜ 16 ਜੁਲਾਈ ( ਗੁਰਵਿੰਦਰ ਸਿੰਘ ) ਬਿਤੇ ਦਿਨੀ ਸੀ.ਬੀ.ਅੈਸ.ਈ ਦੇ ਦਸਵੀ ਕਲਾਸ ਦੇ ਆਏ ਨਤੀਜਿਆਂ ਵਿੱਚ ਦਿਵਾਨ ਟੋਡਰਮੱਲ ਪਬਲਿਕ ਸਕੂਲ ਕਾਕੜਾ ਦੇ ਨਤੀਜੇ ਸੋ ਫੀਸਦੀ ਰਹੇ। ਦਿਵਾਨ ਟੋਡਰਮੱਲ ਸਕੂਲ ਵਿੱਚ ਬਾਬਾ ਕਿਰਪਾਲ ਸਿੰਘ ਦੀ ਯੋਗ ਅਗਵਾਈ ਵਿੱਚ ਸੇਵਾਵਾਂ ਨਿਭਾ ਰਹੇ ਸਕੂਲ ਮੈਨੇਜਰ ਹਰਦੀਪ ਸਿੰਘ . ਮਾਸ਼ਟਰ ਕਸ਼ਮੀਰ ਸਿੰਘ . ਮੈਡਮ ਡਾ ਯੋਗਿਤਾ ਸ਼ਰਮਾ ਨੇ ਜਾਣਕਾਰੀ ਦਿੰਦੀਆਂ ਦੱਸਿਆ ਕਿ ਇਸ ਸਾਲ ਵਿਦਿਆਰਥੀਆਂ ਦੇ ਸ਼ਾਨਦਾਰ ਨਤੀਜੇ ਆਏ ਹਨ ਅਤੇ ਸਕੂਲ ਦਾ ਨਤੀਜਾ ਸੋ ਫੀਸਦੀ ਰਿਹਾ । ਇਸ ਮੋਕੇ ਓੁਹਨਾ ਸਮੂਹ ਵਿਦਿਆਰਥੀਆਂ ਦੇ ਓੁਜਵਲ ਭਵਿੱਖ ਦੀ ਕਾਮਨਾ ਕਰਦਿਆਂ ਵਿਦਿਆਰਥੀਆਂ ਤੇ ਓੁਹਨਾ ਦੇ ਮਾਤਾ ਪਿਤਾ ਨੂੰ ਮੁਬਾਰਕਾ ਦਿੱਤੀਆਂ । ਓਹਨਾ ਮੁਤਾਬਿਕ ਸਕੁੁਲ ਦੇ ਵਿਦਿਆਰਥੀਆਂ ਦੀ ਮਿਹਨਤ ਤੇ ਲਗਨ ਅਤੇ ਸਕੂਲ ਦੇ ਸਮੂਹ ਸਟਾਫ ਦੀ ਸਖਤ ਮਿਹਨਤ ਸਦਕਾ ਵਿਦਿਆਰਥੀਆਂ ਨੇ ਮੱਲਾਂ ਮਾਰੀਆ ਹਨ । ਓੁਹਨਾ ਦੱਸਿਆ ਕਿ ਹਰਮਨਦੀਪ ਕੋਰ 91.6 ਪ੍ਰਤੀਸ਼ਤ ਅੰਕ ਹਾਸਲ ਕਰਕੇ ਪਹਿਲਾ ਸਥਾਨ. ਜੈਸਮੀਨ ਕੋਰ ਨੇ 90.6 ਪ੍ਰਤੀਸ਼ਤ ਅੰਕ ਹਾਸਲ ਕਰਕੇ ਦੂਜਾ ਸਥਾਨ. ਜਸਪ੍ਰੀਤ ਕੋਰ ਨੇ 82.2 ਪ੍ਰਤੀਸ਼ਤ ਅੰਕ ਹਾਸਲ ਕਰਕੇ ਤੀਜਾ ਸਥਾਨ ਤੇ ਹਰਸ਼ਦੀਪ ਕੋਰ ਨੇ 81.2 ਪ੍ਰਤੀਸ਼ਤ ਅੰਕ ਹਾਸਲ ਕਰਕੇ ਚੋਥਾ ਸਥਾਨ ਪ੍ਰਾਪਤ ਕੀਤਾ ਹੈ ਅਤੇ ਬਾਕੀ ਸਾਰੇ ਵਿਦਿਆਰਥੀਆਂ ਨੇ ਫਸਟ ਡਵੀਜਨ ਤੋ ਓੁਪਰ ਅੰਕ ਪ੍ਰਾਪਤ ਕਰਕੇ ਆਪਣੇ ਮਾਤਾ ਪਿਤਾ ਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ । ਇਸ ਮੋਕੇ ਮੈਡਮ ਯੋਗਿਤਾ ਸ਼ਰਮਾ ਨੇ ਜਿਥੇ ਚੰਗੇ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਓੁਹਨਾ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਸ਼ੁਭ ਕਾਮਨਾਵਾ ਭੇਟ ਕੀਤੀਆਂ ਓੁਥੇ ਹੀ ਚੰਗੇ ਨਤੀਜਿਆਂ ਲਈ ਸਕੂਲ ਦੇ ਅਧਿਆਪਕਾਂ ਤੇ ਸਮੂਹ ਸਕੂਲ ਸਟਾਫ ਨੂੰ ਮੁਬਾਰਕਾ ਦਿੱਤੀਆਂ ।
ਚੰਗੇ ਅੰਕ ਹਾਸਲ ਕਰਨ ਵਾਲੇ ਵਿਦਿਆਰਥੀ ।