ਭਵਾਨੀਗੜ•, 18 ਜੁਲਾਈ, (ਗੁਰਵਿੰਦਰ ਸਿੰਘ) :- ਸਥਾਨਕ ਸ਼ਹਿਰ ਦੇ ਹਸਪਤਾਲ ਦੇ ਸਮੂਹ ਮਲਟੀਪਰਪਜ਼ ਹੈਲਥ ਵਰਕਰਾਂ ਦੀ ਮੀਟਿੰਗ ਇਕੱਤਰਤਾ ਰੂਪ ਵਿੱਚ ਹੋਈ ਜਿਸ ਵਿੱਚ ਜੱਥੇਬੰਦੀ ਦੀ ਚੋਣ ਸਰਬਸੰਮਤੀ ਨਾਲ ਹੋਈ ਜਿਸ ਵਿੱਚ ਬਲਦੇਵ ਸਿੰਘ ਨੂੰ ਪ੍ਧਾਨ, ਜਸਵਿੰਦਰ ਕੌਰ ਬਾਵਾ ਨੂੰ ਸੀਨੀਅਰ ਮੀਤ ਪ੍ਧਾਨ, ਬਲਕਾਰ ਸਿੰਘ ਜਨਰਲ ਸਕੱਤਰ, ਬਲਵਿੰਦਰ ਕੌਰ ਸਹਾਇਕ ਸਕੱਤਰ, ਵਿਪਨ ਕੁਮਾਰ ਕੈਸ਼ੀਅਰ, ਜਗਵੰਤ ਕੌਰ ਸਹਾਇਕ ਕੈਸ਼ੀਅਰ, ਪ੍ਰੇਮ ਕੁਮਾਰ ਸਿੰਗਲਾ ਨੂੰ ਪ੍ਰੈਸ ਸਕੱਤਰ, ਪ੍ਰਾਣ ਨਾਥ ਸਹਾਇਕ ਪ੍ਰੈਸ ਸਕੱਤਰ, ਰਣਧੀਰ ਸਿੰਘ, ਗੁਰਮੀਤ ਸਿੰਘ, ਨਵਦੀਪ ਕੁਮਾਰ ਤਿੰਨੇ ਮੀਤ ਪ੍ਰਧਾਨ, ਗੁਰਜੰਟ ਸਿੰਘ ਆਰਗੇਨਾਈਜ਼ਰ, ਕਾਕਾ ਰਾਮ ਸਰਪਰਸਤ, ਦਲਜੀਤ ਸਿੰਘ ਐਡੀਟਰ, ਵੀਰਪਾਲ ਕੌਰ ਪ੍ਰੋਪੋਗੰਡਾ ਸਕੱਤਰ, ਭੁਪਿੰਦਰ ਕੌਰ ਦਫਤਰੀ ਸਕੱਤਰ ਤੇ ਬਾਕੀ ਸਾਰਿਆਂ ਸਾਥੀਆਂ ਨੂੰ ਮੈਂਬਰ ਚੁਣਿਆ ਗਿਆ। ਇਸ ਮੌਕੇ ਨਵੇਂ ਬਣੇ ਪ੍ਰਧਾਨ ਨੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਜੱਥੇਬੰਦੀ ਲਈ ਵੱਧ ਤੋਂ ਵੱਧ ਤਨਦੇਹੀ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ। ਇਸ ਮੋਕੇ ਸਟੇਟ ਜੱਥੇਬੰਦਕ ਆਗੂ ਗੁਲਜ਼ਾਰ ਖਾਂ, ਜ਼ਿਲਾਂ ਪ੍ਧਾਨ ਰਣਧੀਰ ਸਿੰਘ, ਜ਼ਿਲਾਂ ਕੈਸ਼ੀਅਰ ਅਸ਼ੋਕ ਕੁਮਾਰ ਸ਼ੇਰਪੁਰ, ਨੀਰਜ਼ ਕੁਮਾਰ ਤੇ ਗੁਰਵਿੰਦਰ ਸਿੰਘ ਬੀ ਈ ਈ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸਮੂਹ ਜੱਥੇਬੰਦੀ ਦੇ ਮੈਂਬਰ ਵੀ ਹਾਂਜਰ ਸਨ।
ਮਲਟੀਪਰਪਜ਼ ਹੈਲਥ ਵਰਕਰਾਂ ਦੀ ਚੋਣ ਮੌਕੇ ਚੁਣੇ ਗਏ ਅਹੁਦੇਦਾਰ।