ਖੰਨਾ 18 ਜੁਲਾਈ (ਇੰਦਰਜੀਤ ਸਿੰਘ ਦੈਹਿੜੂ) ਅੱਜ ਡਰਾਇਕਟਰ ਡੇਅਰੀ ਵਿਕਾਸ ਬੋਰਡ ਪੰਜਾਬ ਸ: ਇੰਦਰਜੀਤ ਸਿੰਘ ਸਰ੍ਰਾ ਵਲੋਂ ਪਿੰਡ ਲਿਬੜਾ ਸਾਇਲਜ ਅੈਗਰੋ ਦਾ ਵਿਸੇਸ਼ ਤੌਰ ਤੇ ਦੌਰਾ ਕੀਤਾ ਗਿਆ।ਇਸ ਮੌਕੇ ਲਿਬੜਾ ਸਾਇਲਜ ਅੈਗਰੋ ਦੇ ਮਾਲਕ ਯਾਦਵਿੰਦਰ ਸਿੰਘ ਲਿਬੜਾ ਵਲੋਂ ਉਨ੍ਹਾਂ ਦਾ ਭਰਾਵਾਂ ਸੁਆਗਤ ਕੀਤਾ ਗਿਆ । ਇੰਦਰਜੀਤ ਸਿੰਘ ਸ਼ਰ੍ਰਾ ਨੇ ਕਿਹਾ ਕੇ ਪਸ਼ੂਆਂ ਵਾਸਤੇ ਸਾਇਲਜ ਆਉਣ ਵਾਲੇ ਸਮੇਂ ਦੀ ਮੁੱਖ ਲੋੜ ਹੈ ਜਿਸ ਨਾਲ ਸਾਡੇ ਡੇਅਰੀ ਫਾਰਮਰ ਕਾਮਯਾਬ ਹੋ ਸਕਦੇ ਹਨ ਅਤੇ ਸਸਤਾ ਤੇ ਗੁਣਕਾਰੀ ਦੁੱਧ ਪੈਦਾ ਕਰ ਸਕਦੇ ਹਨ । ਉਨ੍ਹਾਂ ਕਿਹਾ ਕਿ ਸਰਕਾਰ ਵੀ ਸਾਇਲਜ ਇਡਿਸਟਰੀ ਨੂੰ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ ਇਸ ਸਮੇਂ ਉਨ੍ਹਾਂ ਯਾਦਵਿੰਦਰ ਸਿੰਘ ਲਿਬੜਾ ਦੀ ਸਲਾਘਾ ਕੀਤੀ ਤੇ ਕਿਹਾ ਕੇ ਲਿਬੜਾ ਜਿਹੇ ਨੌਜਵਾਨ ਇਸ ਇਡਿਸਟਰੀ ਨੂੰ ਪ੍ਰਫੁੱਲਤ ਕਰ ਰਹੇ ਹਨ ਤੇ ਰੁਜਗਾਰ ਦੇ ਨਵੇਂ ਸਾਧਨ ਵੀ ਪੈਦਾ ਹੋ ਰਹੇ ਹਨ. ਇਸ ਮੌਕੇ ਯਾਦਵਿੰਦਰ ਸਿੰਘ ਲਿਬੜਾ ਨੇ ਕਿਹਾ ਕਿ ਸਾਇਲਜ ਪਸ਼ੂਆਂ ਲਈ ਇੱਕ ਬਹੁਤ ਹੀ ਵਧੀਆ ਤੇ ਸਸਤੀ ਖੁਰਾਕ ਹੈ ਡੇਅਰੀ ਫਾਰਮਰਾ ਨੂੰ ਸਾਇਲਜ ਨੂੰ ਵਰਨਣਾ ਚਾਹੀਦਾ ਹੈ ਤਾ ਜੋ ਉਨ੍ਹਾਂ ਨੂੰ ਸਸਤਾ ਤੇ ਵਧੀਆ ਦੁੱਧ ਪ੍ਰਪਾਤ ਕਰਕੇ ਆਪਣੀ ਕਮਾਈ ਵਿੱਚ ਵਾਧਾ ਕਰ ਸਕਣੇ ।