ਭਵਾਨੀਗੜ 18 ਜੁਲਾਈ {ਗੁਰਵਿੰਦਰ ਸਿੰਘ} ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਢਾਂਚੇ ਨੂੰ ਹੋਰ ਮਜਬੂਤ ਕਰਨ ਲਈ ਅੱਜ ਸੂਬੇ ਦੇ ਯੂਥ ਬਜ਼ਰਬਰ ਮੀਤ ਹੇਅਰ ਐਮ ਐਲ ਏ ਬਰਨਾਲਾ ਵੱਲੋਂ ਨਵੇਂ ਆਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਇਸ ਮੌਕੇ ਹਰਦੀਪ ਸਿੰਘ ਤੂਰ ਭਵਾਨੀਗੜ ਨੂੰ ਹਲਕਾ ਯੂਥ ਪ੍ਧਾਨ ਸੰਗਰੂਰ, ਜਗਸੀਰ ਝਨੇੜੀ ਨੂੰ ਯੂਥ ਬਲਾਕ ਪ੍ਧਾਨ ਭਵਾਨੀਗੜ ਅਤੇ ਲਖਵਿੰਦਰ ਸਿੰਘ ਲੱਡੀ ਨੂੰ ਯੂਥ ਬਲਾਕ ਪ੍ਧਾਨ ਸੰਗਰੂਰ-2 ਨਿਯੁਕਤ ਕੀਤਾ ਗਿਆ। ਇਸ ਮੌਕੇ ਬੀਬਾ ਨਰਿੰਦਰ ਕੌਰ ਭਰਾਜ ਨੇ ਜਿਥੇ ਨਵਨਿਯੁਕਤ ਅਉਦੇਦਾਰਾਂ ਨੂੰ ਮੁਬਾਰਕਾਂ ਦਿਤੀਆਂ ਓਥੇ ਹੀ ਓਹਨਾ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਕਾਂਗਰਸ ਪਾਰਟੀ ਦੀ ਕਾਰਗੁਜਾਰੀ ਸਾਰੇ ਦੇਖ ਚੁਕੇ ਹਨ ਅਤੇ ਜੋ ਸੂਬੇ ਦਾ ਹਾਲ ਹੈ ਉਹ ਵੀ ਕਿਸੇ ਤੋਂ ਲੁਕਿਆ ਨਹੀਂ ਆਮ ਜਨਤਾ ਸੂਬਾ ਸਰਕਾਰ ਤੋਂ ਦੁਖੀ ਹੈ ਤੇ ਸਰਕਾਰ ਹਰ ਫਰੰਟ ਤੇ ਫੇਲ ਹੋ ਚੁਕੀ ਹੈ ਜਿਸ ਕਾਰਨ ਸੂਬੇ ਨੂੰ ਸਾਫ ਸੁਥਰੀ ਸਰਕਾਰ ਦੇਣ ਲਈ ਹੁਣੇ ਤੋਂ ਤਿਆਰੀਆਂ ਖਿੱਚ ਲਓ ਤਾ ਕੇ ਆਮ ਆਦਮੀ ਦੀ ਸਰਕਾਰ ਬਣਾ ਕੇ ਮੁੜ ਤੋਂ ਪੰਜਾਬ ਨੂੰ ਤਰੱਕੀਆਂ ਵੱਲ ਲਿਜਾਇਆ ਜਾ ਸਕੇ . ਓਹਨਾ ਉਮੀਦ ਪ੍ਰਗਟ ਕੀਤੀ ਕਿ ਸਾਰੇ ਸਾਥੀ ਪਾਰਟੀ ਲਈ ਤਨਦੇਹੀ ਨਾਲ ਕੰਮ ਕਰਨਗੇ।
ਯੂਥ ਵਿੰਗ ਦੇ ਨਿਯੁਕਤੀ ਪੱਤਰ ਦੇਣ ਵੇਲੇ ਮੀਤ ਹੇਅਰ ਤੇ ਬੀਬਾ ਭਰਾਜ .