ਕਿਸਾਨ ਯੂਥ ਆਰਗਨਾਈਜੇਸ਼ਨ ਸੁਖਦੇਵ ਸਿੰਘ ਢੀਂਡਸਾ ਨਾਲ ਚਟਾਨ ਵਾਗ ਖੜੀ
ਚੰਗੇ ਭਵਿੱਖ ਲਈ ਸੂਬੇ ਦੇ ਨੋਜਵਾਨ ਸੁਖਦੇਵ ਸਿੰਘ ਢੀਂਡਸਾ ਦਾ ਦੇਣਗੇ ਸਾਥ : ਰਾਜਲਾ

ਭਵਾਨੀਗ੍ੜ 21 ਜੁਲਾਈ (ਗੁਰਵਿੰਦਰ ਸਿੰਘ) ਕਾਗਰਸ ਪਾਰਟੀ ਅਤੇ ਬਾਦਲ ਪਰਿਵਾਰ ਦੀ ਸਾਝ ਜੱਗ ਜਾਹਿਰ ਹੁੰਦਿਆਂ ਹੀ ਟਕਸਾਲੀ ਅਕਾਲੀ ਅਤੇ ਸੂਬੇ ਦਾ ਨੋਜਵਾਨ ਵਰਗ ਇਹਨਾ ਦੋਨਾ ਪਾਰਟੀਆਂ ਤੋ ਦੂਰੀ ਬਣਾ ਰਿਹਾ ਹੈ । ਅਕਾਲੀ ਦਲ ਬਾਦਲ ਆਪਣੀ ਖੁੱਸੀ ਜਮੀਨ ਵਾਪਸ ਲੈਣ ਲਈ ਤਰਲੋਮੱਛੀ ਹੋ ਰਿਹਾ ਹੈ ਪਰ ਸੂਬੇ ਦਾ ਜਾਗਰੂਕ ਨੋਜਵਾਨ ਵਰਗ ਸਭ ਕੁੱਝ ਦੇਖ ਰਿਹਾ ਹੈ ਅਤੇ ਸੁਖਦੇਵ ਸਿੰਘ ਢੀਂਡਸਾ ਜੀ ਨਾਲ ਜੁੜਕੇ ਸੂਬੇ ਨੂੰ ਮੁ੍ੜ ਤਰੱਕੀ ਤੇ ਲਿਆਓੁਣ ਲਈ 2022 ਦੀ ਓੁਡੀਕ ਵਿੱਚ ਹੈ ਓੁਥੇ ਹੀ ਕਿਸਾਨ ਯੂਥ ਆਰਗਨਾਈਜੇਸ਼ਨ ਆਫ ਇੰਡੀਆ ਸੂਬੇ ਦੇ ਚੰਗੇ ਭਵਿੱਖ ਲਈ ਸੁਖਦੇਵ ਸਿੰਘ ਢੀਂਡਸਾ ਨਾਲ ਚਟਾਨ ਵਾਗ ਖੜੇਗੀ ਅਤੇ ਤਨੋ ਮਨੋ ਢੀਡਸਾ ਪਰਿਵਾਰ ਦੇ ਨਾਲ ਹਨ ਓੁਪਰੋਕਤ ਵਿਚਾਰਾ ਦਾ ਪ੍ਗਟਾਵਾ ਕੇ ਵਾਈ ਓ ਆਈ ਦੇ ਚੇਅਰਮੈਨ ਜਸਵੀਰ ਸਿੰਘ ਜੱਸੀ ਰਾਜਲਾ ਨੇ ਪ੍ਗਟ ਕੀਤੇ। ਓੁਹਨਾ ਅਕਾਲੀ ਦਲ ਬਾਦਲ ਤੇ ਦੋਸ਼ ਲਾਓੁਦਿਆ ਆਖਿਆ ਕਿ ਸੂਬੇ ਦੇ ਕਿਸਾਨ ਸੜਕਾ ਤੇ ਹਨ ਪਰ ਕਿਸਾਨਾਂ ਨੂੰ ਮਾਰਨ ਵਾਲੇ ਕੇਦਰ ਦੇ ਫੈਸਲਿਆ ਤੇ ਸੁਖਬੀਰ ਬਾਦਲ ਅਤੇ ਓੁਹਨਾ ਦੀ ਧਰਮ ਪਤਨੀ ਹਰਸਿਮਰਤ ਕੋਰ ਬਾਦਲ ਵਲੋ ਕੇਦਰ ਦੀ ਮੋਦੀ ਸਰਕਾਰ ਵਲੋ ਕਿਸਾਨ ਵਿਰੋਧੀ ਜਾਰੀ ਕੀਤੇ ਆਰਡੀਨੈਸ ਨੂੰ ਸਹੀ ਠਹਿਰਾਅ ਰਹੇ ਹਨ ਪਰ ਹੁਣ ਪੰਜਾਬ ਦੇ ਲੋਕ ਇਹਨਾ ਦੀਆਂ ਗੱਲਾ ਵਿੱਚ ਨਹੀ ਆਓੁਣਗੇ ਅਤੇ ਸੁਖਦੇਵ ਸਿੰਘ ਢੀਂਡਸਾ ਨਾਲ ਡਟ ਕੇ ਖੜਨਗੇ । ਓੁਹਨਾ ਆਖਿਆ ਕਿ ਸੁਖਬੀਰ ਸਿੰਘ ਬਾਦਲ ਵਲੋ ਲਏ ਫੈਸਲਿਆ ਕਾਰਨ ਜਿਥੇ ਲੱਖਾ ਨੋਜਵਾਨ ਮਾਯੂਸ ਹੋਏ ਹਨ ਓੁਥੇ ਹੀ ਪਾਰਟੀ ਸਿਧਾਤਾ ਤੋ ਓੁਲਟ ਫੈਸਲੇ ਲੈਣ.ਟਕਸਾਲੀ ਅਕਾਲੀਆਂ ਨੂੰ ਅੱਖੋ ਪਰੋਖੇ ਕਰਨ.ਪਾਰਟੀ ਨੂੰ ਢਾਹ ਲਾਓਦਿਆ ਅਕਾਲੀ ਦਲ ਨੂੰ ਖੇਰੂ ਖੇਰੂ ਕਰ ਦਿੱਤਾ ਹੈ ਜਿਸ ਕਾਰਨ ਲੱਖਾਂ ਨੋਜਵਾਨ ਜੋ ਸਿਰਫ ਅਕਾਲੀਦਲ ਨਾਲ ਜੁੜੇ ਹੋਏ ਸਨ ਵੀ ਹੁਣ ਸੋਚਣ ਲਈ ਮਜਬੂਰ ਹੋਏ ਹਨ ਅਤੇ ਹਰ ਦਿਨ ਸੁਖਦੇਵ ਸਿੰਘ ਢੀਂਡਸਾ ਨਾਲ ਜੁੜ ਰਹੇ ਹਨ । ਓੁਹਨਾ ਆਖਿਆ ਕਿ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲਾ ਅਕਾਲੀ ਦਲ ਹੀ ਸੂਬੇ ਵਿੱਚ ਤੀਜਾ ਬਦਲ ਸਾਬਤ ਹੋਵੇਗਾ ।ਓਹਨਾ ਆਖਿਆ ਕੇ ਉਹ ਕੇਦਰ ਸਰਕਾਰ ਵਲੋਂ ਜਾਰੀ ਕੀਤੇ ਕਿਸਾਨ ਵਿਰੋਧੀ ਆਰਡੀਨੈਂਸ ਦੀ ਜੰਮ ਕਿ ਨਿਦਾ ਕਰਦੇ ਹਨ।
ਜਸਵੀਰ ਸਿੰਘ ਜੱਸੀ ਰਾਜਲਾ