ਸਮਾਰਟ ਸਕੂਲ ਫੱਗੂਵਾਲਾ ਦੇ ਬਾਰਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
ਕੋਮਲਪ੍ਰੀਤ,ਰਾਜਪਰੀਤ,ਆਨਮ ਸੈਫੀ ,ਮਨਪ੍ਰੀਤ ,ਦਿਲਪ੍ਰੀਤ ਸਿੰਘ ਨੇ ਮਾਰੀ ਬਾਜੀ

ਭਵਾਨੀਗੜ 22 ਜੁਲਾਈ (ਗੁਰਵਿੰਦਰ ਸਿੰਘ)ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫੱਗੂਵਾਲਾ ਦੇ ਬਾਰਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਤੇ ਨਤੀਜੇ ਦੌਰਾਨ 90.98 ਫ਼ੀਸਦੀ ਵਿਦਿਆਰਥੀ ਪਾਸ ਹੋਏ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ੀ ਅਤੇ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਹੇਠ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਢਾਂਚੇ ਨੂੰ ਹਰ ਪੱਖੋਂ ਬਿਹਤਰ ਬਣਾਉਣ ਲਈ ਕੀਤੀ ਗਈ ਮਿਹਨਤ ਦਾ ਨਤੀਜਾ ਹੈ |ਤਾਜੇ ਆਏ ਵਿੱਚ 80% ਤੋਂ ਉਪਰ ਪੰਜ ਵਿਦਿਆਰਥੀ 80% , 7 ਵਿਦਿਆਰਥੀ 70 % ,11 ਵਿਦਿਆਰਥੀ 60% ਅੰਕ ਪ੍ਰਾਪਤ ਕਰਕੇ ਵਿਦਿਆਰਥੀਆਂ ਨੇ ਬਾਜੀ ਮਾਰੀ । ਕੁੱਲ 27 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਜਿਸ ਵਿੱਚ ਕੋਮਲਪ੍ਰੀਤ ਕੌਰ ਪੁੱਤਰੀ ਰਾਮ ਸਿੰਘ ਦੇ 82.2 %, ਰਾਜਪਰੀਤ ਕੌਰ ਪੁੱਤਰੀ ਭਰਭੂਰ ਸਿੰਘ 81.7%, ਆਨਮ ਸੈਫੀ ਪੁੱਤਰੀ ਜੁਗਰਾਜ ਖਾਨ 80.8%, ਮਨਪ੍ਰੀਤ ਕੌਰ ਪੁੱਤਰੀ ਗੁਰਮੀਤ ਸਿੰਘ 80.8%, ਦਿਲਪ੍ਰੀਤ ਸਿੰਘ ਪੁੱਤਰ ਗੁਰਵਿੰਦਰ ਸਿੰਘ 80.2 ਪ੍ਤੀਸਤ ਨੰਬਰ ਲੈ ਕੇ ਅਵਲ ਰਹੇ। ਸਕੂਲ ਦਾ ਮਾਪਿਆਂ ਦਾ ਅਤੇ ਫੱਗੂਵਾਲਾ ਦਾ ਨਾਂ ਰੌਸ਼ਨ ਕੀਤਾ। ਅਰਜੋਤ ਕੌਰ ਜੀ ਪ੍ਰਿੰਸੀਪਲ ਸਾਹਿਬ, ਚੇਅਰਮੈਨ ਐਸ ਐਮ ਸੀ ਪੰਮੀ ਫੱਗੂਵਾਲੀਆ, ਸਰਪੰਚ ਸ ਕਰਮਜੀਤ ਸਿੰਘ ਘੁੰਮਣ ਨੇ ਮਾਪਿਆਂ ਨੂੰ ਵਧਾਈਆਂ ਭੇਜੀਆਂ ਅਤੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ।