ਭਵਾਨੀਗੜ੍ਹ ਜੁਲਾਈ { ਗੁਰਵਿੰਦਰ ਸਿੰਘ } ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਰਹਿਨੁਮਾਈ ਹੇਠ ਸਿੱਖਿਆ ਵਿਭਾਗ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਵੱਖ-ਵੱਖ ਵਿੱਦਿਅਕ ਮੁਕਾਬਲਿਆਂ ਤਹਿਤ ਸ਼ਬਦ ਗਾਇਨ ਮੁਕਾਬਲੇ ਸੰਗਰੂਰ-2 ਵਿੱਚੋਂ ਸਰਕਾਰੀ ਮਿਡਲ ਸਕੂਲ ਸ਼ਾਹਪੁਰ ਦੀ ਵਿਦਿਆਰਥਣ ਅਮਨਜੋਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਗਤੀਵਿਧੀ ਇੰਚਾਰਜ ਅਤੇ ਪੰਜਾਬੀ ਅਧਿਆਪਕ ਰਘਵੀਰ ਸਿੰਘ ਭਵਾਨੀਗੜ ਨੇ ਦੱਸਿਆ ਕਿ ਅਮਨਜੋਤ ਕੌਰ ਦੀ ਇਸ ਪ੍ਰਾਪਤੀ ਤੇ ਸਕੂਲ ਮੁਖੀ ਪ੍ਰਿੰਸੀਪਲ ਚੰਨੋਂ ਪ੍ਰੀਤਇੰਦਰ ਘਈ,, ਮਿਡਲ ਸਕੂਲ ਮੁਖੀ ਵੀਰੇਂਦਰ ਮੋਹਨ, ਪ੍ਰਾਇਮਰੀ ਸਕੂਲ ਮੁਖੀ ਸ੍ਰ. ਸਵਰਨ ਸਿੰਘ, ਅਧਿਆਪਕ ਗੁਰਪ੍ਰੀਤ ਸਿੰਘ, ਸ੍ਰ. ਜਰਨੈਲ ਸਿੰਘ ਅਤੇ ਮੈਡਮ ਗੁਰਪ੍ਰੀਤ ਕੌਰ ਨੇ ਅਮਨਜੋਤ ਕੌਰ ਅਤੇ ਉਸਦੇ ਸਮੁੱਚੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ।
ਵਿਦਿਆਰਥਣ ਅਮਨਜੋਤ ਕੌਰ .