ਹਲਕਾ ਪਾਇਲ ਦੇ ਲੋਕ ਜੁਮਲੇਬਾਜਾਂ ਦੀਆਂ ਅੱਖਾਂ ਤੋਂ ਉਤਾਰਨਗੇ ਮੋਤੀਆਂ :ਕਾਲੀ
ਕੈਬਨਿਟ ਮੰਤਰੀ ਵੀ ਲੋਕਾਂ ਨਾਲ ਜੁਮਲੇਬਾਜ਼ੀ ਕਰ ਰਹੇ :ਕਾਲੀ ਪਾਇਲ

ਖੰਨਾ 25 ਜੁਲਾਈ (ਇੰਦਰਜੀਤ ਸਿੰਘ ਦੈਹਿੜੂ) ਕਾਂਗਰਸ ਪਾਰਟੀ ਜਦ ਵੀ ਸੱਤਾ ਵਿੱਚ ਆਈ ਹੈ ਤਾਂ ਉਸ ਦੀ ਮਨਸ਼ਾ ਕਦੇ ਵੀ ਲੋਕਾਂ ਨੂੰ ਸਹੂਲਤਾਂ ਦੇਣਾ ਨਹੀਂ ਹੁੰਦਾ ਸਿਰਫ ਜੁਮਲੇਬਾਜ਼ੀ ਰਾਹੀਂ ਬੇਵਕੂਫ ਬਣਾ ਕੇ ਸੱਤਾ ਦਾ ਸੁੱਖ ਭੋਗਣਾ ਹੁੰਦਾ ਹੈ, ਸੱਤਾਧਾਰੀ ਕਾਂਗਰਸੀ 70 ਸਾਲ ਬਾਅਦ ਵੀ ਗਲੀਆਂ,ਨਾਲੀਆਂ,ਸੜਕਾਂ,ਗੁਰਦੁਆਰਿਆਂ,ਮੰਦਰਾਂ ਨੂੰ ਹੀ ਵਿਕਾਸ ਦਾ ਪੈਮਾਨਾ ਮੰਨ ਰਹੇ ਹਨ ਜਦ ਕਿ ਵਿਕਾਸ ਦਾ ਮਤਲਬ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ, ਪ੍ਰਤੀ ਵਿਅਕਤੀ ਆਮਦਨ,ਸਿੱਖਿਆ ਸਹੂਲਤਾਂ ਅਤੇ ਸਿਹਤ ਸਹੂਲਤਾਂ ਆਦਿ ਹੁੰਦੇ ਹਨ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਫੂਲੇ ਸ਼ਾਹੂ ਅੰਬੇਡਕਰ ਲੋਕ ਜਗਾਓ ਮੰਚ ਦੇ ਆਗੂ ਅਤੇ ਸਮਾਜ ਸੇਵੀ ਗੁਰਦੀਪ ਸਿੰਘ ਕਾਲੀ ਨੇ ਕੀਤਾ ਅਤੇ ਉਨ੍ਹਾਂ ਨੇ ਅੱਗੇ ਕਿਹਾ ਕਿ ਸਾਢੇ ਤਿੰਨ ਸਾਲ ਤੋਂ ਦੋ ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਨੇ ਹਸਪਤਾਲ ਬਣਨ ਦੀ ਜੁਮਲੇਬਾਜ਼ੀ ਕਰਦੇ ਆ ਰਹੇ ਹਨ,ਕਈ ਵਾਰ ਵਿਧਾਨ ਸਭਾ ਵਿੱਚ ਮਤੇ ਪਾਸ ਹੋਣ ਦਾ ਦਾਅਵਾ,ਫੇਰ 28 ਮਾਰਚ 2020 ਤਕ ਟੈਂਡਰ ਖੁੱਲ੍ਹਣ ਅਤੇ ਕੰਮ ਚਾਲੂ ਹੋਣ ਦਾ ਵਾਅਦਾ ਕੀਤਾ,ਇਸ ਤੋਂ ਇਲਾਵਾ ਇੱਕ ਟੀਵੀ ਚੈਨਲ ਤੇ ਹਲਕਾ ਵਿਧਾਇਕ ਨੇ ਹਸਪਤਾਲ ਚਾਲੂ ਹੋਣ ਦਾ ਵੀ ਝੂਠ ਬੋਲਿਆ ਸੀ ਪ੍ਰੰਤੂ ਇਹ ਸਾਰੀ ਜੁਮਲੇਬਾਜ਼ੀ ਸਿਰਫ ਲੋਕਾਂ ਨੂੰ ਬੇਵਕੂਫ਼ ਬਣਾਉਣ ਵਾਸਤੇ ਸੀ,ਹਲਕੇ ਦਾ ਵਿਕਾਸ ਕਰਨ ਦਾ ਦਾਅਵਾ ਕਰਨ ਵਾਲੇ ਇੱਕ ਸਾਲ ਬੀਤਣ ਤੋਂ ਬਾਅਦ ਵੀ ਸਿਵਲ ਹਸਪਤਾਲ ਵਿੱਚ ਔਰਤਾਂ ਦੀ ਮਾਹਰ ਡਾਕਟਰ ਨਹੀਂ ਲਿਆ ਸਕੇ,ਸਰਕਾਰਾਂ ਵੱਲੋਂ ਨਸ਼ਾ ਦੇ ਕੇ ਬਿਮਾਰ ਕੀਤੇ ਲੋਕਾਂ ਨੂੰ ਹਸਪਤਾਲਾਂ ਵਿੱਚ ਦਵਾਈ ਨਹੀਂ ਮਿਲ ਰਹੀ,ਥਾਣਿਆਂ ਅੰਦਰ ਲੋਕਾਂ ਤੇ ਝੂਠੇ ਪਰਚੇ ਦਰਜ ਕਰਕੇ ਖੱਜਲ ਖੁਆਰ ਕੀਤਾ ਜਾ ਰਿਹਾ ਹੈ | ਹਲਕੇ ਅੰਦਰ ਨੌਜਵਾਨਨੂੰ ਨੌਕਰੀ ਦੀ ਥਾਂ ਤੇ ਨਸ਼ੇ ਦੇ ਕਾਰੋਬਾਰ ਧੱਕਿਆ ਜਾ ਰਿਹਾ ਹੈ | ਵਿਰੋਧੀ ਧਿਰ ਆਮ ਲੋਕਾਂ ਦੀ ਆਵਾਜ਼ ਹੁੰਦੀ ਹੈ, ਹਲਕਾ ਵਿਧਾਇਕ ਜਿਨ੍ਹਾਂ ਦੀਆਂ ਅੱਖਾਂ ਅੱਖ ਵਿੱਚ ਕਾਲਾ ਮੋਤੀਆਂ ਦਾ ਕਿਰਾਇਆ,2022 ਜਨਤਾ ਹਲਕਾ ਵਿਧਾਇਕ ਦੇ ਸੱਤਾ ਦਾ ਜੋ ਕਾਲਾ ਮੋਤੀਆਂ ਚੜਿਆ ਹੋਇਆ ਹੈ ,ਆਮ ਗਰੀਬ ਲੋਕ,ਇਨ੍ਹਾਂ ਦੇ ਵਿਰੋਧ ਵਿੱਚ ਵੋਟ ਪਾ ਕੇ ਉਨ੍ਹਾਂ ਦੀਆਂ ਅੱਖਾਂ ਤੋਂ ਸੱਤਾ ਮੋਤੀਆਂ ਉਤਾਰਨਗੇ|ਇਸ ਮੌਕੇ ਤੇਜਾ ਸਿੰਘ ਗੁਰਦਿੱਤਪੁਰਾ,ਮੋਹਨ ਸਿੰਘ ਟਿਵਾਣਾ,ਬਲਜੀਤ ਸਿੰਘ ਸਾਬਕਾ ਸਰਪੰਚ ਲੰਡਾ,ਸੂਬਾ ਸਿੰਘ ਆਦਿ ਸ਼ਾਮਲ ਸਨ