ਭਨਾਨੀਗੜ 27 ਜੁਲਾਈ (ਗੁਰਵਿੰਦਰ ਸਿੰਘ ) ਬਠਿੰਡਾ ਜੀਰਕਪੁਰ ਨੈਸ਼ਨਲ ਹਾਈਵੇ ਉਪਰ ਖਾਦ ਨਾਲ ਭਰੇ ਇਕ ਟਰੱਕ ਟਰਾਲੇ ਅੱਗੇ ਅਚਾਨਕ ਇਕ ਅਵਾਰਾ ਪਸ਼ੂ ਆ ਜਾਣ ਕਾਰਨ ਟਰੱਕ ਪਸ਼ੂ ਨਾਲ ਟਕਰਾਉਣ ਤੋਂ ਬਾਅਦ ਬੇਕਾਬੂ ਹੋ ਕੇ ਸੜਕ ਵਿਚਕਾਰ ਹੀ ਪਲਟ ਗਿਆ ਅਤੇ ਪਸ਼ੂ ਮਾਰਿਆਂ ਗਿਆ। ਇਸ ਹਾਦਸੇ ਵਿਚ ਟਰੱਕ ਟਰਾਲੇ ਦਾ ਚਾਲਕ ਵੀ ਜਖ਼ਮੀ ਹੋ ਗਿਆ। ਇਸ ਘਟਨਾਂ ਸਬੰਧੀ ਜਾਣਕਾਰੀ ਦਿੰਦਿਆਂ ਟਰੱਕ ਦੇ ਕਲੀਨਰ ਦਰਸ਼ਨ ਕੁਮਾਰ ਵਾਸੀ ਦੁੱਗਾਂ ਨੇ ਦੱਸਿਆ ਕਿ ਉਹ ਖਾਦ ਨਾਲ ਭਰੇ ਟਰੱਕ ਟਰਾਲੇ ਨੂੰ ਲੈ ਕੇ ਖਰੜ ਜਾ ਰਹੇ ਸਨ ਅਤੇ ਸਵੇਰੇ ਤੜਕੇ ਭਵਾਨੀਗੜ੍ਹ ਵਿਖੇ ਪਹੁੰਚੇ ਤਾਂ ਇਥੇ ਉਨ੍ਹਾਂ ਦੇ ਟਰੱਕ ਅੱਗੇ ਅਚਾਨਕ ਆਏ ਇਕ ਕਾਲੇ ਰੰਗ ਦਾ ਢੱਠੇ ਜੋ ਉਨ੍ਹਾਂ ਨੂੰ ਨਜ਼ਰ ਨਹੀਂ ਆਇਆ ਨਾਲ ਟਰੱਕ ਟਕਰਾਉਣ ਤੋਂ ਬਾਅਦ ਸੜਕ ਵਿਚਕਾਰ ਹੀ ਪਲਟ ਗਿਆ। ਦਰਸ਼ਨ ਕੁਮਾਰ ਨੇ ਕਿਹਾ ਕਿ ਇਸ ਹਾਦਸੇ ’ਚ ਉਨ੍ਹਾਂ ਦਾ ਲੱਖਾਂ ਰੁਪੈ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਾਰੀ ਗਲਤੀ ਪ੍ਸਾਸ਼ਨ ਅਤੇ ਸਰਕਾਰ ਦੀ ਹੈ ਜਿਨ੍ਹਾਂ ਵੱਲੋਂ ਸੜਕਾਂ ਉਪਰ ਘੁੰਮਦੇ ਇਨ੍ਹਾਂ ਅਵਾਰਾ ਪਸ਼ੂਆਂ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ। ਇਸ ਮੌਕੇ ਸੜਕ ਉਪਰ ਜਾਮ ਲੱਗ ਜਾਣ ਕਾਰਨ ਬਾਕੀ ਵਾਹਨਾਂ ਨੂੰ ਸਰਵਿਸ ਲਾਇਨ ਤੋਂ ਹੋ ਗੁਜਰਨਾਂ ਪਿਆ।