ਸ: ਕੰਨਿ: ਸੀ: ਸੈਕੰ: ਸਕੂਲ,ਦਹਿੜੂ ਦਾ ਨਤੀਜਾ ਰਿਹਾ ਸ਼ਾਨਦਾਰ
ਲਵਪ੍ਰੀਤ,ਅਮਨਪ੍ਰੀਤ,ਕਾਜਲ ਸ਼ਰਮਾ ਨੇ ਬਾਜੀ ਮਾਰਦਿਆਂ ਕੀਤਾ ਨਾ ਰੋਸ਼ਨ

ਖੰਨਾ 26 ਜੁਲਾਈ (ਇੰਦਰਜੀਤ ਸਿੰਘ ਦੈਹਿੜੂ ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਬਾਰਵੀਂ ਜਮਾਤ ਦੇ ਨਤੀਜੇ ਵਿੱਚ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਦਹਿੜੂ ਦਾ ਨਤੀਜਾ 100% ਰਿਹਾ ਹੈ. ਸਕੂਲ ਦੀ ਵਿਦਿਆਰਥਣ ਲਵਪ੍ਰੀਤ ਕੌਰ ਪੁੱਤਰੀ ਸ. ਚਰਨ ਸਿੰਘ ਨੇ 450 ਵਿੱਚੋ 437 ਅੰਕ ਲੈ ਕੇ 97.11% ਨੰਬਰਾਂ ਨਾਲ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ, ਅਮਨਪ੍ਰੀਤ ਕੌਰ ਪੁੱਤਰੀ ਸ. ਸੁਖਵਿੰਦਰ ਸਿੰਘ ਨੇ 429 ਅੰਕ ਲੈ ਕੇ 95.33% ਅੰਕ ਲੈ ਕੇ ਦੂਜੀ ਅਤੇ ਕਾਜਲ ਸ਼ਰਮਾ ਪੁੱਤਰੀ ਛੋਟੂ ਸ਼ਰਮਾ ਨੇ 428 ਅੰਕ ਪ੍ਰਾਪਤ ਕਰਕੇ ਤੀਜੀ ਪੁਜ਼ੀਸ਼ਨ ਹਾਸਲ ਕੀਤੀ. ਵਰਨਣਯੋਗ ਹੈ ਕਿ ਵਿਦਿਆਰਥਣ ਕਾਜਲ ਸ਼ਰਮਾ ਨੇ ਅੰਗਰੇਜ਼ੀ ਵਿਸ਼ੇ ਵਿੱਚ 75 /75 ਅੰਕ ਪ੍ਰਾਪਤ ਕੀਤੇ ਇਸ ਤੋਂ ਇਲਾਵਾ ਸਕੂਲ ਦੀਆਂ 7 ਵਿਦਿਆਰਥਣਾਂ ਦੇ 90% ਤੋਂ ਵੱਧ ਅਤੇ 40 ਵਿਦਿਆਰਥਣਾਂ ਦੇ 80% ਤੋਂ ਵੱਧ ਅੰਕ ਹਾਸਲ ਕਰਨ ਦੇ ਨਾਲ ਨਾਲ ਪੂਰੀ ਕਲਾਸ ਨੇ ਪਹਿਲੇ ਦਰਜੇ ਵਿੱਚ ਪਾਸ ਹੋ ਕੇ ਇਲਾਕੇ ਵਿੱਚ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ. ਸਕੂਲ ਪ੍ਰਿੰਸੀਪਲ ਮੈਡਮ ਬੰਦਨਾ ਨੇ ਇਸ ਪ੍ਰਾਪਤੀ ਦਾ ਸਿਹਰਾ ਸਮੂਹ ਸਟਾਫ਼ ਦੀ ਅਣਥੱਕ ਮਿਹਨਤ ਅਤੇ ਵਿਦਿਆਰਥਣਾਂ ਦੀ ਲਗਨ ਨੂੰ ਦਿੱਤਾ ਹੈ. ਉਹਨਾਂ ਨੇ ਵਿਦਿਆਰਥਣਾਂ ਦੇ ਮਾਤਾ- ਪਿਤਾ, ਸਕੂਲ ਮੈਨੇਜਮੈਂਟ ਕਮੇਟੀ, ਨਗਰ ਪੰਚਾਇਤਾਂ, ਸਮੂਹ ਸਟਾਫ਼ ਅਤੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਹੈ. ਸਾਲ 2020 - 21 ਲਈ ਵੀ ਸਟਾਫ਼ ਵੱਲੋਂ ਬੱਚਿਆਂ ਨੂੰ ਬਹੁਤ ਮਿਹਨਤ ਨਾਲ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ. ਜਿਸਦੇ ਲਈ ਉਹਨਾਂ ਦੇ ਮਾਤਾ ਪਿਤਾ ਵੱਲੋਂ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ.