ਭਵਾਨੀਗੜ 28 ਜੁਲਾਈ {ਜਸਵਿੰਦਰ ਕੌਰ} : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਭਵਾਨੀਗੜ ਵੱਲੋਂ ਪਿੰਡ ਗੱਗੜਪੁਰ ਵਿਖੇ ਸਵੇਰੇ ਨੋ ਵਜੇ ਕੇਂਦਰ ਸਰਕਾਰ ਖਿਲਾਫ ਰੈਲੀ ਕੀਤੀ ਗਈ ਜਿਸ ਵਿਚ ਕਿਸਾਨ ਆਗੂਆਂ ਨੇ ਕੇਂਦਰ ਦੀ ਮੋਦੀ ਸਰਕਾਰ ਅਤੇ ਓਹਨਾ ਦੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀਦਲ ਬਾਦਲ ਤੇ ਵਰਦਿਆਂ ਕਿਹਾ ਕਿ ਕੇਂਦਰ ਸਰਕਾਰ ਤਿੰਨ ਨਵੇਂ ਆਰਡੀਨੈਂਸ ਲੈਕੇ ਆਈ ਹੈ ਜਿਸ ਨਾਲ ਸੂਬੇ ਦੀਆਂ ਅਨਾਜ ਮੰਡੀਆਂ ਦਾ ਭੋਗ ਪੈ ਜਾਵੇਗਾ ਅਤੇ ਜਿਸ ਨਾਲ ਸੂਬੇ ਦੇ ਲੱਖਾਂ ਕਿਸਾਨਾਂ ਮਜ਼ਦੂਰ ਦੀਆਂ ਖ਼ੁਦਕੁਸ਼ੀਆਂ ਵਿਚ ਵਾਧਾ ਹੋਵੇਗਾ ਬਿਜਲੀ ਐਕਟ 2020 ਪਾਸ ਹੋਣ ਨਾਲ ਕਿਸਾਨਾਂ ਦੀਆਂ ਮੋਟਰ ਦੇ ਮੀਟਰ ਲੱਗਣਗੇ ਤੇ ਮਜ਼ਦੂਰ ਦੀ ਦੋ ਸੋਂ ਯੂਨਿਟ ਦੀ ਸਬਸਿਡੀ ਖਤਮ ਹੋ ਜਾਵੇਗੀ ਤੇ ਜਨਤਕ ਵੰਡ ਪ੍ਰਣਾਲੀ ਖਤਮ ਹੋ ਜਾਵੇਗੀ ਜਿਸ ਕਾਰਨ ਸੂਬੇ ਦੀ ਕਿਸਾਨੀ ਲਗਭਗ ਖੱਤਮ ਹੋ ਜਾਵੇਗੀ ਜਿਸ ਖਿਲਾਫ ਸੂਬੇ ਦੀਆਂ ਤੇਰਾਂ ਕਿਸਾਨ ਜਥੇਬੰਦੀਆਂ ਪੰਜਾਬ ਦੇ ਹਰ ਖਿਤੇ ਵਿਚ ਆਪਣਾ ਵਿਰੋਧ ਦਰਜ ਕਰਵਾ ਰਹੀਆਂ ਹਨ.ਇਸ ਸਬੰਧੀ ਅੱਜ ਪਿੰਡ ਗੱਗੜਪੁਰ ਵਿਖੇ ਬਲਾਕ ਆਗੂ ਜਸਵੀਰ ਸਿੰਘ ਗੱਗੜਪੁਰ ਨੇ ਦਸਿਆ ਕਿ ਆਉਂਣ ਵਾਲੀਆਂ ਨਸਲਾਂ ਕੋਲੋਂ ਜ਼ਮੀਨ ਖੁੱਸ ਜਾਵੇਗੀ ਅਤੇ ਸਾਨੂੰ ਆਪਣਾ ਖੇਤਾਂ ਵਿਚ ਮਜ਼ਦੂਰੀ ਕਰਨੀ ਪਵੇਗੀ ਇਸ ਮੌਕੇ ਕਿਸਾਨ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕੇ ਅਗਰ ਇਹ ਕਿਸਾਨ ਮਾਰੂ ਫੈਸਲਾ ਵਾਪਸ ਨਾ ਲਿਆ ਤਾ ਕਿਸਾਨ ਹਰ ਸਘਰਸ਼ ਲਈ ਤਿਆਰ ਹੈ.