ਮੈਡੀਕਲ ਪ੍ਰੈਕਟੀਸ਼ਨਰਜ਼ ਅੈਸੋਸ਼ੀਏਸ਼ਨ ਵਲੋਂ ਜਾਗਰੂਕਤਾ ਅਭਿਆਨ
ਭਗਤ ਸਿੰਘ ਚੌੰਕ ਵਿਖੇ ਮਾਸਕ ਤੇ ਸੈਨੇਟਾਇਜ਼ਰ ਵੰਡੇ

ਭਵਾਨੀਗੜ੍ਹ, 28 ਜੁਲਾਈ ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਉਲੀਕੇ ਪ੍ਰੋਗਰਾਮ ਤਹਿਤ ਅੱਜ ਮੈਡੀਕਲ ਪ੍ਰੈਕਟੀਸ਼ਨਰਜ਼ ਅੈਸੋਸ਼ੀਏਸ਼ਨ ਬਲਾਕ ਭਵਾਨੀਗੜ੍ਹ ਦੇ ਅਹੁਦੇਦਾਰਾਂ ਵੱਲੋਂ ਸੂਬਾ ਮੀਤ ਪ੍ਰਧਾਨ ਧਰਮਪਾਲ ਸਿੰਘ ਤੇ ਬਲਾਕ ਪ੍ਰਧਾਨ ਆਗਿਆਪਾਲ ਸਿੰਘ ਦੀ ਅਗਵਾਈ ਹੇਠ ਸ਼ਹਿਰ ਦੀਆਂ ਵੱਖ ਵੱਖ ਥਾਵਾਂ 'ਤੇ ਲੋਕਾਂ ਨੂੰ ਫਰੀ ਮਾਸਕ ਤੇ ਹੱਥ ਸਾਫ ਕਰਨ ਲਈ ਸੈਨੇਟਾਇਜ਼ਰ ਵੰਡੇ ਗਏ। ਮੁਹਿੰਮ ਦੀ ਸ਼ੁਰੂਆਤ ਭਗਤ ਸਿੰਘ ਚੌੰਕ 'ਚੋਂ ਰਮਨਦੀਪ ਸਿੰਘ ਥਾਣਾ ਮੁਖੀ ਤੇ ਡਾ.ਪ੍ਰਵੀਨ ਕੁਮਾਰ ਗਰਗ ਅੈੱਸਅੈਮਓ ਭਵਾਨੀਗੜ ਵੱਲੋਂ ਕੀਤੀ ਗਈ। ਅੈਸੋਸ਼ੀਏਸ਼ਨ ਦੇ ਬਲਾਕ ਪ੍ਰਧਾਨ ਆਗਿਆਪਾਲ ਸਿੰਘ ਨੇ ਕਿਹਾ ਕਿ ਕੋਵਿਡ-19 ਸਬੰਧੀ ਸਰਕਾਰ ਤੇ ਸਿਹਤ ਵਿਭਾਗ ਦੀਆਂ ਗਾਇਡਲਾਇਨਜ਼ ਦੀ ਪਾਲਣਾ ਕਰਦਿਆਂ ਅਤੇ ਸੂਬਾ ਕਮੇਟੀ ਦੇ ਨਿਰਦੇਸ਼ਾਂ ਹੇਠ ਉਨ੍ਹਾਂ ਦੀ ਅੈਸੋਸ਼ੀਏਸ਼ਨ ਵੱਲੋਂ ਕੋਰੋਨਾ ਵਾਇਰਸ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਸ਼ਹਿਰ ਦੀ ਟਰੱਕ ਯੂਨੀਅਨ, ਪੁਰਾਣਾ ਨਵਾਂ ਬੱਸ ਸਟੈੰਡ 'ਤੇ ਮੂੰਹ ਢਕਣ ਵਾਲੇ ਮਾਸਕ ਤੇ ਸੈਨੇਟਾਇਜ਼ਰ ਵੰਡੇ ਗਏ ਹਨ। ਇਸ ਮੌਕੇ ਦਵਿੰਦਰ ਸਿੰਘ, ਬਲਵੰਤ ਸਿੰਘ, ਮਲੂਕ ਚੰਦ ਘਰਾਚੋਂ, ਕਰਮਜੀਤ ਸਿੰਘ,ਜੀਵਨ ਸਿੰਘ, ਰਣਜੀਤ ਸਿੰਘ, ਗੁਰਮੀਤ ਸਿੰਘ, ਦਿਲਸ਼ਾਦ ਅਲੀ, ਸ਼ੌਕਤ ਅਲੀ, ਇਕਬਾਲ ਬਾਲੀ ਸਮੇਤ ਬਲਾਕ ਦੇ ਸਮੂਹ ਮੈਂਬਰ ਹਾਜ਼ਰ ਸਨ।
ਜਾਗਰੂਕਤਾ ਅਭਿਆਨ ਮੌਕੇ ਮੈਡੀਕਲ ਪ੍ਰੈਕਟੀਸ਼ਨਰਜ਼ ਅੈਸੋਸ਼ੀਏਸ਼ਨ ਦੇ ਮੇਂਬਰ