ਖੰਨਾ 29 ਜੁਲਾਈ (ਇੰਦਰਜੀਤ ਸਿੰਘ ਦੈਹਿੜੂ) ਪੰਜਾਬ ਵੱਕਫ਼ ਬੋਰਡ ਵੱਲੋਂ ਨੌਕਰੀਆਂ ਦੀ ਭਰਤੀ ਵਿੱਚ ਪੰਜਾਬੀ ਵਿਸੇ਼ ਖਿਲਾਫ਼ ਪਾਇਆ ਮਤਾ ਸਾਡੇ ਮਹਿਬੂਬ ਨੇਤਾ ਅਤੇ ਲੋਕਾਂ ਦੇ ਦਿਲਾਂ ਦੀ ਧੜਕਣ ਹਰਮਨ ਪਿਆਰੇ ਮੁੱਖਮੰਤਰੀ ਕੈਪਟਨ ਸ.ਅਮਰਿੰਦਰ ਸਿੰਘ ਜੀ ਵੱਲੋਂ ਹਮੇਸ਼ਾ ਦੀ ਤਰਾਂ ਪੰਜਾਬ, ਪੰਜਾਬੀਅਤ ਅਤੇ ਮਾਂ ਬੋਲੀ ਪੰਜਾਬੀ ਦੇ ਹੱਕਾਂ ਦੀ ਰਾਖੀ ਕਰਦੇ ਹੋਏ ਉਸ ਮਤੇ ਨੂੰ ਰੱਦ ਕੀਤਾ ਗਿਆ । ਇਹ ਮਤਾ ਰੱਦ ਹੋਣ ਤੇ ਸਮਰਾਲਾ ਦੀਆਂ ਵੱਖ -ਵੱਖ ਸੰਸਥਾਵਾਂ ਵੱਲੋਂ ਜਿੱਥੇ ਮੁੱਖਮੰਤਰੀ ਸਾਹਿਬ ਦਾ ਧੰਨਵਾਦ ਕੀਤਾ ਗਿਆ ਉੱਥ ਹੀ ਸਿਤਾਰ ਮੁਹੰਮਦ ਲਿਬੜਾ,ਮੈਂਬਰ,ਪੰਜਾਬ ਵੱਕਫ਼ ਬੋਰਡ ਅਤੇ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਮਾਲਵਾ ਕਾਲਜ ਬੌਂਦਲੀ, ਸਮਰਾਲਾ ਦੀ ਮਨੇਜਮੈਂਟ ਦੇ ਪ੍ਧਾਨ ਅਤੇ ਭਾਰਤੀ ਕਿਸਾਨ ਯੁਨੀਅਨ ਦੇ ਪ੍ਧਾਨ ਸ. ਬਲਵੀਰ ਸਿੰਘ ਰਾਜੇਵਾਲ, ਕਮਲਜੀਤ ਸਿੰਘ ਨਿੰਨੀ,ਕਬੱਡੀ ਕੋਚ ਅਤੇ ਮੈਂਬਰ ਕਾਲਜਮੈਂਟ ਕਮੇਟੀ,ਸਰਪੰਚ ਪਿੰਡ ਬੌਂਦਲੀ ਅਤੇ ਸਾਰੇ ਮਾਲਵਾ ਕਾਲਜ ਮਨੇਜਮੈਂਟ ਕਮੇਟੀ ਮੈਂਬਰ,ਪ੍ਰੋ਼.ਟੀ.ਆਰ. ਬਾਹੀਆ,ਚੇਅਰਮੈਨ,ਪੰਜਾਬ ਕਾਲਜ ਲੈਕਚਰਾਰ ਯੁਨੀਅਨ,ਡਾ. ਸਾਕੀਰ ਮੁਹੰਮਦ ਲਿਬੜਾ,ਡੈਲੀਗੇਟ, ਯੂਥ ਕਾਂਗਰਸ, ਕਰਮਜੀਤ ਸਿੰਘ ਸਿਫ਼ਤੀ, ਜਨਰਲ ਸਕੱਤਰ, ਡਾ.ਅੰਬੇਦਕਰ ਮਿਸ਼ਨ ਸੋਸਾਇਟੀ,ਖੰਨਾ,ਅਜਮੀਲ ਖਾਨ ਭਾਦਸੋਂ,ਜਨਰਲ ਸਕੱਤਰ,ਘੱਟਗਿਣਤੀ ਵਿਭਾਗ,ਪੰਜਾਬ ਪ੍ਰਦੇਸ ਕਾਂਗਰਸ ਕਮੇਟੀ, ਸ਼ੈਰੀ ਬੱਟ ਲੁਧਿਆਣਾ,ਕਾਰੀ ਸ਼ਕੀਲ ਅਹਿਮਦ,ਪ੍ਰਧਾਨ, ਮੁਸਲਿਮ ਵਿਕਾਸ ਕਮੇਟੀ,ਖੰਨਾ ਆਦਿ ਹਾਜ਼ਿਰ ਸਨ ।
ਸਿਤਾਰ ਮੁਹੰਮਦ ਲਿਬੜਾ ਦਾ ਸਨਮਾਨ ਕਰਦੇ ਵੱਖ ਵੱਖ ਆਗੂ