ਬਕਰੀਦ ਅਤੇ ਰੱਖੜੀ ਦੀ ਮੁਸਲਿਮ ਵਿਕਾਸ ਕਮੇਟੀ ਨੇ ਦਿਤੀ ਮੁਬਾਰਕਬਾਦ

ਖੰਨਾ 31ਜੁਲਾਈ (ਇੰਦਰਜੀਤ ਸਿੰਘ ਦਹਿੜੂ) ਬੱਕਰਾ ਈਦ ਅਤੇ ਰੱਖੜੀ ਦੇ ਤਿਉਹਾਰਾਂ ਤੇ ਮੁਸਲਿਮ ਵਿਕਾਸ ਕਮੇਟੀ ਵੱਲੋਂ ਸਾਰੇ ਦੇਸ਼ਵਾਸੀਆਂ ਨੂੰ ਵਧਾਈ ਹੋਵੇ ਅਤੇ ਮੁਸਲਿਮ ਭਾਈਚਾਰੇ ਨੂੰ ਅਪੀਲ ਕੀ ਸਰਕਾਰੀ ਹਿਦਾਇਤਾਂ ਅਨੁਸਾਰ ਸਮਾਜਿਕ ਦੂਰੀ ਬਣਾਕੇ ਰੱਖੋ ਅਤੇ ਮੂੰਹ ਤੇ ਮਾਸਕ ਲਗਾਕੇ ਰੱਖੋ ਅਤੇ ਸੈਨੇਟਿਜ਼ਰ ਦਾ ਇਸਤੇਮਾਲ ਕਰਦੇ ਹੋਏ ਬਾਰ ਬਾਰ ਹੱਥ ਧੋਂਦੇ ਰਹੋ ਇਸ ਮੌਕੇ ਤੇ ਮੁਸਲਿਮ ਵਿਕਾਸ ਕਮੇਟੀ ਦੇ ਪ੍ਰਧਾਨ ਕਾਰੀ ਸ਼ਕੀਲ ਅਹਿਮਦ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਕੋਰੋਨਾ ਮਹਾਂਮਾਰੀ ਦੇ ਦੌਰ ਚ ਤਿਉਹਾਰਾਂ ਵਿੱਚ ਜ਼ਿਆਦਾ ਇਸ ਬਿਮਾਰੀ ਦਾ ਧਿਆਨ ਰੱਖਣ ਦੀ ਲੋੜ ਹੈ ਸਾਰੇ ਭਾਰਤ ਵਾਸੀ ਸਾਡੇ ਭਰਾ ਹਨ ਅਤੇ ਸਾਨੂੰ ਚਾਹੀਦਾ ਹੈ ਸਭ ਦੀਆਂ ਭਾਵਨਾਵਾਂ ਦਾ ਧਿਆਨ ਰੱਖਦੇ ਹੋਏ ਕੁਰਬਾਨੀ ਬੰਦ ਜਗ੍ਹਾ ਤੇ ਕਰਨ ਸਰਕਾਰੀ ਗਾਈਡ ਲਾਈਨ ਦਾ ਧਿਆਨ ਰੱਖਣ ਆਪਣਾ ਤਿਉਹਾਰ ਵਿੱਚ ਸਾਰੇ ਸਮਾਜ ਨੂੰ ਨਾਲ ਲੈਕੇ ਮਨਾਉਣ ਇਸ ਮੌਕੇ ਤੇ ਜਨਰਲ ਸਕੱਤਰ ਇਫ਼ਤਿਖ਼ਾਰ ਅਹਿਮਦ,ਫਰੋਜ਼ ਆਲਮ, ਸੈਫ਼, ਨਸੀਮ, ਸਲਮਾਨ ਸਲਮਾਨੀ, ਇਮਰਾਨ, ਹਾਜ਼ੀ ਨਸੀਰ, ਤਹਿਸੀਮ, ਮੁਸ਼ਰਰਫ, ਤਸ਼ਵਰ,ਛੋਟੇ ਖਾਨ, ਸਿਰਾਜ਼, ਇਸਮਾਈਲ, ਇਰਸ਼ਾਦ, ਮੁਹੰਮਦ ਸਾਕਿਰਰ, ਮੋਹੰਮਦ ਸਾਜਿਦ,ਬੀਬੀ ਫਾਤਿਮਾ ਆਦਿ ਹਾਜਰ ਸਨ