400 ਸਾਲਾ ਪ੍ਕਾਸ਼ ਪੁਰਬ ਨੂੰ ਸਮਰਪਿਤ ਵਿਦਿੱਅਕ ਮੁਕਾਬਲੇ ਕਰਵਾਏ

ਭਵਾਨੀਗੜ੍ਹ 08 ਅਗਸਤ 2020 () ਸਤਿਕਾਰਯੋਗ ਸਿੱਖਿਆ ਮੰਤਰੀ ਸ਼੍ਰੀ ਵਿਜੈਇੰਦਰ ਸਿੰਗਲਾ ਜੀ ਦੀ ਰਹਿਨੁਮਾਈ ਹੇਠ, ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿੱਦਿਅਕ ਮੁਕਾਬਲੇ ਕਰਵਾਏ ਗਏ। ਸਟੇਟ ਪੱਧਰੀ ਟੀਮ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਵਿਦਿਆਰਥੀਆਂ ਦੇ ਨਤੀਜੇ ਤਿਆਰ ਕੀਤੇ। ਮਾਣਯੋਗ ਜਿਲ੍ਹਾ ਸਿੱਖਿਆ ਅਫਸਰ ਸ. ਮਲਕੀਤ ਸਿੰਘ ਜੀ ਵੱਲੋਂ ਵਧੀਆ ਕਾਰਗੁਜ਼ਾਰੀ ਲਈ ਵੱਖ -ਵੱਖ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਬਾਰਕ ਦਿੱਤੀ ਗਈ। ਸੁਖਵਿੰਦਰ ਕੌਰ ਸਿੱਧੂ ਜਿਲ੍ਹਾ ਨੋਡਲ ਅਫਸਰ (ਸੱਭਿਆਚਾਰਕ ਗਤੀਵਿਧੀਆਂ) ਅਤੇ ਜਿਲ੍ਹਾ ਕੋਆਰਡੀਨੇਟਰ ਰਵਿੰਦਰ ਸਿੰਘ ਦਿੜਬਾ ਨੇ ਕਿਹਾ ਕਿ ਇਹ ਮੁਕਾਬਲੇ ਬੱਚਿਆਂ ਵਿੱਚ ਹੋਰ ਵਧੇਰੇ ਮਿਹਨਤ ਕਰਨ ਲਈ ਪ੍ਰੇਰਨਾ ਬਣਨਗੇ। ਬਲਾਕ -2 ਸੰਗਰੂਰ ਦੇ ਇਸ ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ,ਫੱਗੂਵਾਲਾ ਦੀ ਦਸਵੀਂ ਕਲਾਸ ਦੀ ਵਿਦਿਆਰਥਣ ਕਿਰਨਪ੍ਰੀਤ ਕੌਰ ਨੇ ਗੀਤ ਗਾਇਨ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਬਲਾਕ ਭਵਾਨੀਗੜ੍ਹ ਅਤੇ ਫੱਗੂਵਾਲਾ ਸਕੂਲ ਦਾ ਨਾਮ ਰੌਸ਼ਨ ਕੀਤਾ। ਇੰਚਾਰਜ ਊਸ਼ਾ ਰਾਣੀ ਅਤੇ ਗਤੀਵਿਧੀ ਇੰਚਾਰਜ ਲੈਕਚਰਾਰ ਭੁਪਿੰਦਰ ਸਿੰਘ ਨੂੰ ਵੀ ਅਰਜੋਤ ਕੌਰ ਪ੍ਰਿੰਸੀਪਲ , ਸਰਪੰਚ ਸ ਕਰਮਜੀਤ ਸਿੰਘ ਘੁੰਮਣ ਅਤੇ ਚੇਅਰਮੈਨ ਐਸ ਐਮ ਸੀ ਪਰਮਜੀਤ ਸਿੰਘ ਪੰਮੀ ਫੱਗੂਵਾਲੀਆ ਜੀ ਨੇ ਵਧਾਈ ਦਿੱਤੀ। ਇਸ ਮੌਕੇ ਸ. ਜਸਪਾਲ ਸਿੰਘ ਜੂਨੀਅਰ ਸਹਾਇਕ, ਡੀ ਪੀ ਆਈ ਰਮਨਦੀਪ ਸਰਮਾ ਵਿਜੈ ਰਾਣੀ ਅਤੇ ਹੋਰ ਸਟਾਫ ਹਾਜ਼ਰ ਸਨ।