ਸਕੂਲ ਦੇ ਗੇਟ ਲਈ ਢਾਈ ਲੱਖ ਦਾ ਚੈਕ ਭੇਟ

ਭਵਾਨੀਗੜ 11 ਅਗਸਤ (ਗੁਰਵਿੰਦਰ ਸਿੰਘ)ਮਾਣਯੋਗ ਸਿੱਖਿਆ ਮੰਤਰੀ ਪੰਜਾਬ ਵਿਜੇ ਇੰਦਰ ਸਿੰਗਲਾ ਦੀ ਰਹਿਨਮਾਈ ਹੇਠ ਅਤੇ ਮਾਣਯੋਗ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਜੀ ਦੀ ਅਣਥੱਕ ਮਿਹਨਤ ਸਦਕਾ ਅਤੇ ਸ੍ਰੀ ਮਲਕੀਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਦੀ ਦਿਸ਼ਾ ਨਿਰਦੇਸ਼ਾਂ ਹੇਠ , ਸੁਰਿੰਦਰ ਸਿੰਘ ਭਰੂਰ (ਸਟੇਟ ਐਵਾਰਡੀ) ਦੀ ਯੋਗ ਅਗਵਾਈ ਅਧੀਨ, ਜਿੱਥੇ ਜ਼ਿਲ੍ਹੇ ਦੇ ਸਕੂਲਾਂ ਦੀ ਬਦਲ ਰਹੀ ਦਿਸ਼ਾ ਅਤੇ ਦਸ਼ਾ ਤੋਂ ਪ੍ਰਭਾਵਿਤ ਹੋ ਕੇ ਆਮ ਲੋਕਾਂ ਦਾ ਇਨ੍ਹਾਂ ਸਕੂਲਾਂ ਪ੍ਰਤੀ ਵਿਸ਼ਵਾਸ ਬਣਦਾ ਜਾ ਰਿਹਾ ਹੈ, ਉੱਥੇ ਇਸ ਦੀ ਇੱਕ ਉਦਾਹਰਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਕਰੌਦੀ ਵਿਖੇ, ਪਿੰਡ ਸਕਰੌਦੀ ਦੇ ਦਾਨੀ ਸੱਜਣ ਨਿਰੰਜਨ ਸਿੰਘ ਗਰੇਵਾਲ ਵੱਲੋਂ, ਸਕੂਲ ਦੇ ਮੁੱਖ - ਗੇਟ ਲਈ,2,50,000 (ਦੋ ਲੱਖ ਪੰਜਾਹ ਹਜ਼ਾਰ ਰੁਪਏ) ਦਾ ਚੈੱਕ ਸਕੂਲ ਨੂੰ ਭੇਟ ਕੀਤਾ ਗਿਆ!ਇਸ ਮੌਕੇ ਕੁਲਦੀਪ ਸਿੰਘ ਭੁੱਲਰ (ਮੈਂਬਰ ਪੰਜਾਬ ਸਕੂਲ ਸਿੱਖਿਆ ਬੋਰਡ) ਪਰਮਲ ਸਿੰਘ ਤੇਜਾ ਪ੍ਰਿੰਸੀਪਲ ਨਦਾਮਪੁਰ (ਮੈਂਬਰ ਪੰਜਾਬ ਸਕੂਲ ਸਿੱਖਿਆ ਬੋਰਡ) ਜਗਦੀਸ਼ ਸਿੰਘ, ਮੁੱਖ ਅਧਿਆਪਕ, ਸ੍ਖਦੀਪ ਸਿੰਘ ਮੁੱਖ ਅਧਿਆਪਕ ਅਤੇ ਜਸਵੀਰ ਸਿੰਘ ਸੋਸ਼ਲ ਮੀਡੀਆ ਇੰਚਾਰਜ, ਸੰਦੀਪ ਸਿੰਘ ,ਹਰਪ੍ਰੀਤ ਸਿੰਘ ਤੋਂ ਇਲਾਵਾ, ਸਮੂਹ ਪੰਚਾਇਤ, ਸਕੂਲ ਮੈਨੇਜਮੈਂਟ ਕਮੇਟੀ, ਸ੍ਰੀਮਤੀ ਜਸਵੀਰ ਕੌਰ ਜ਼ਿਲ੍ਹਾ ਪ੍ਰੀਸ਼ਦ ਚੇਅਰਪਰਸਨ, ਸ੍ਰੀ ਪਰਮਿੰਦਰ ਸਿੰਘ ਗਰੇਵਾਲ ,ਸਰਪੰਚ ਸ੍ਰੀਮਤੀ ਦਲਜੀਤ ਕੌਰ, ਜੀਵਨ ਸਿੰਘ , ਕਰਮਜੀਤ ਸਿੰਘ, ਇੰਦਰਜੀਤ ਸਿੰਘ , ਸਤਵਿੰਦਰ ਸਿੰਘ ਗਰੇਵਾਲ, ਤੋਂ ਇਲਾਵਾ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਹਾਜ਼ਰ ਸਨ। ਪ੍ਰਿੰਸੀਪਲ ਸਤਪਾਲ ਸਿੰਘ ਬਲਾਸੀ ਵੱਲੋਂ, ਸਮੂਹ ਪੰਚਾਇਤ ਵੱਲੋਂ, ਸਮੂਹ ਮੈਨੇਜਮੈਂਟ ਕਮੇਟੀ ਵੱਲੋਂ, ਸਮੂਹ ਸਟਾਫ਼ ਵੱਲੋਂ ,ਅਤੇ ਸਿੱਖਿਆ ਵਿਭਾਗ ਵੱਲੋਂ, ਦਾਨੀ ਸੱਜਣ ਸ੍ਰੀ ਨਿਰੰਜਨ ਸਿੰਘ ਜੀ ਗਰੇਵਾਲ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ।