ਭਵਾਨੀਗੜ 22 ਅਗਸਤ (ਗੁਰਵਿੰਦਰ ਸਿੰਘ) ਕਰੋਨਾ ਕਾਲ ਦੇ ਚਲਦਿਆਂ ਜਿਥੇ ਕਰੋਨਾ ਦੇ ਪਾਜੇਟਿਵ ਕੇਸਾ ਵਿੱਚ ਨਿੱਤ ਦਿਨ ਵਾਧਾ ਹੋ ਰਿਹਾ ਹੈ ਤੇ ਸੂਬਾ ਸਰਕਾਰ ਵਲੋ ਹੋਰ ਸਖਤੀ ਕਰਨ ਦੇ ਅੈਲਾਨ ਤੋ ਬਾਅਦ ਸ਼ਾਮ ਸੱਤ ਵਜੇ ਤੋ ਬਾਅਦ ਕਰਫਿਓ ਦਾ ਅੈਲਾਨ ਅਤੇ ਸ਼ਨੀਵਾਰ ਤੇ ਅੈਤਵਾਰ ਨੂੰ ਲਾਕਡਾਓੁਨ ਦਾ ਅੈਲਾਨ ਕੀਤਾ ਗਿਆ ਹੈ ਓੁਥੇ ਹੀ ਸਿਹਤ ਵਿਭਾਗ ਵਲੋ ਪਿੰਡ ਪੱਧਰ ਤੇ ਕਰੋਨਾ ਚੈਕਅਪ ਕੈਪ ਲਾਏ ਜਾ ਰਹੇ ਹਨ । ਅੱਜ ਭਵਾਨੀਗੜ੍ ਦੇ ਨੇੜਲੇ ਪਿੰਡ ਜਲਾਣ ਵਿਖੇ ਕਰੋਨਾ ਸਬੰਧੀ ਕੈਪ ਲਾਇਆ ਗਿਆ ਜਿਸ ਵਿੱਚ ਨੇੜਲੇ ਪਿੰਡਾਂ ਦੇ ਲੋਕਾ ਦਾ ਚੈਕਅਪ ਕੀਤਾ ਗਿਆ ਅਤੇ ਕਰੋਨਾ ਤੋ ਬਚਾਅ ਸਬੰਧੀ ਆਮ ਲੋਕਾ ਨੂੰ ਜਾਗਰੂਕ ਕੀਤਾ ਗਿਆ । ਇਸ ਮੋਕੇ ਮਨਦੀਪ ਸਿੰਘ ਮਲਟੀਪਰਪਜ਼ ਹੈਲਥ ਵਰਕਰ ਮੇਲ ਸਬ ਸੈਂਟਰ ਜਲਾਨ , ਰਾਜੀਵ ਜਿੰਦਲ ਮਲਟੀ ਪਰਪਜ਼ ਹੈਲਥ ਵਰਕਰ ਮੇਲ ਸਬ ਸੈਂਟਰ ਫੱਗੂਵਾਲਾ , ਸੀ ਅੈਚ ਓ ਸੰਦੀਪ ਕੋਰ. ਪੂਜਾ.ਹਰਪ੍ਰੀਤ ਸਿੰਘ ਜਲਾਣ. ਆਸ਼ਾ ਵਰਕਰ ਸਰਬਜੀਤ ਕੋਰ. ਰਾਜਵੀਰ ਕੋਰ. ਜੀ ਓ ਜੀ ਹਰਪ੍ਰੀਤ ਸਿੰਘ ਤੇ ਅਵਤਾਰ ਸਿੰਘ ਵੀ ਮੋਜੂਦ ਸਨ ।
ਚੈਕਅਪ ਕਰਦੇ ਸਿਹਤ ਵਿਭਾਗ ਦੇ ਕਰਮਚਾਰੀ ।