ਭਵਾਨੀਗੜ 23 ਅਗਸਤ ( ਗੁਰਵਿੰਦਰ ਸਿੰਘ) ਅੱਜ ਜਿਓ ਹੀ ਵਾਲਮਿਕੀ ਮੰਦਰ ਭਵਾਨੀਗੜ ਵਿਖੇ ਚੋਰੀ ਦੀ ਹੋਈ ਘਟਨਾ ਦੀ ਖਬਰ ਸਹਿਰ ਵਿੱਚ ਫੈਲੀ ਤਾ ਵਾਲਮਿਕੀ ਸਮਾਜ ਵਿੱਚ ਭਾਰੀ ਰੋਸ ਪੈਦਾ ਹੋ ਗਿਆ ਪਰ ਪੁਲਸ ਪ੍ਰਸ਼ਾਸ਼ਨ ਦੇ ਸਹਿਯੋਗ ਸਦਕਾ ਚੋਰੀ ਦੀ ਇਸ ਵਾਰਦਾਤ ਨੂੰ ਕੁੱਝ ਘੰਟਿਆਂ ਵਿੱਚ ਹੀ ਸੁਲਝਾ ਲਿਆ ਤੇ ਚੋਰ ਨੂੰ ਭਵਾਨੀਗੜ ਦੇ ਨੇੜਲੇ ਪਿੰਡ ਫਤਿਹਗੜ੍ਹ ਭਾਦਸੋ ਤੋ ਉਸ ਦੇ ਘਰੋਂ ਰਮਾਇਣ ਅਤੇ ਹੋਰ ਧਾਰਮਿਕ ਪੁਸਤਕਾਂ ਬਰਾਮਦ ਕਰ ਲਈਆਂ । ਇਸ ਸਬੰਧੀ ਜਾਣਕਾਰੀ ਦਿੰਦੀਆਂ ਪੀ ਅੈਸ ਗਮੀ ਕਲਿਆਣ ਕੋਮੀ ਮੀਤ ਪ੍ਧਾਨ ਸੈਂਟਰਲ ਵਾਲਮਿਕੀ ਸਭਾ ਇੰਡੀਆ ਨੇ ਦੱਸਿਆ ਕਿ ਓੁਹਨਾ ਨੂੰ ਸਵੇਰੇ ਚੋਰੀ ਦੀ ਇਸ ਘਟਨਾ ਬਾਰੇ ਜਾਣਕਾਰੀ ਮਿਲਦਿਆ ਹੀ ਓੁਹਨਾ ਇਸ ਸਬੰਧੀ ਥਾਣਾ ਭਵਾਨੀਗੜ੍ ਨੂੰ ਸੁਚਿਤ ਕੀਤਾ ਅਤੇ ਪੁਲਸ ਪ੍ਰਸ਼ਾਸਨ ਵਲੋ ਇਸ ਤੇ ਫੋਰੀ ਕਦਮ ਚੁੱਕਦਿਆ ਇਸ ਵਾਰਦਾਤ ਨੂੰ ਜਲਦ ਹੱਲ ਕਰਕੇ ਚੋਰੀ ਹੋਇਆ ਸਮਾਨ ਜਿਸ ਵਿੱਚ ਰਮਾਇਣ ਤੇ ਹੋਰ ਧਾਰਮਿਕ ਪੁਸਤਕਾਂ ਬਰਾਮਦ ਕਰਕੇ ਮੰਦਰ ਕਮੇਟੀ ਨੂੰ ਸੋਪ ਦਿੱਤੀਆਂ । ਓੁਹਨਾ ਦੱਸਿਆ ਕਿ ਰਮਾਇਣ ਨੂੰ ਮੁੜ ਵਾਲਮਿਕੀ ਮੰਦਰ ਵਿੱਚ ਸਸੋਭਿਤ ਕਰ ਦਿੱਤਾ ਗਿਆ ਹੈ । ਓੁਹਨਾ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਅਰੰਭ ਦਿੱਤੀ ਹੈ ।ਖਬਰ ਲਿਖੇ ਜਾਣ ਤਕ ਚੋਰੀ ਕਰਨ ਵਾਲਾ ਫਰਾਰ ਸੀ ਪਰ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਇਸ ਮੋਕੇ ਸ਼ਮਸ਼ੇਰ ਸਿੰਘ ਬੱਬੂ, ਧਰਮਵੀਰ, ਸੁਖਪਾਲ ਸਿੰਘ ਸ਼ੈਟੀ,ਅਮਰਜੀਤ ਸਿੰਘ ਗੋਗਲੀ,ਗੁਰਮੇਲ ਸਿੰਘ ਕਾਟੋ, ਨਾਹਰ ਸਿੰਘ, ਗੋਪਾਲ ਗਿਰ,ਗੁਰੀ ਮੇਹਰਾ ,ਗੋਲੂ ਗੁਪਤਾ ਤੋ ਇਲਾਵਾ ਭਾਰੀ ਗਿਣਤੀ ਵਿੱਚ ਨੋਜਵਾਨ ਮੋਜੂਦ ਸਨ ।