ਸੁੰਤਤਰਤਾ ਸੈਨਾਨੀ ਦੇ ਨਾ ਤੇ ਰੱਖਿਆ ਮਿਡਲ ਸਕੂਲ ਦਾ ਨਾ
ਪਰਿਵਾਰ ਤੇ ਪਿੰਡ ਵਾਸੀਆਂ ਕੀਤਾ ਸਰਕਾਰ ਦਾ ਧੰਨਵਾਦ

ਭਵਾਨੀਗੜ੍ਹ 27 ਅਗਸਤ (ਗੁਰਵਿੰਦਰ ਸਿੰਘ) ਨੇੜਲੇ ਪਿੰਡ ਮੱਟਰਾਂ ਵਿਖੇ ਆਜ਼ਾਦੀ ਘੁਲਾਟੀਆਂ ਨੂੰ ਬਣਦਾ ਸਨਮਾਨ ਦੇਣ ਤੇ ਉਨ੍ਹਾਂ ਦੀ ਯਾਦ ਸਦੀ ਵੀ ਬਣਾਉਣ ਲਈ ਕੈਬਿਨਟ ਮੰਤਰੀ ਵੱਲੋਂ ਸਰਕਾਰੀ ਮਿਡਲ ਸਕੂਲ ਦਾ ਨਾਂ ਆਜ਼ਾਦੀ ਘੁਲਾਟੀਏ ਸੁੰਤਤਰਤਾ ਸੈਨਾਨੀ ਹਜ਼ੂਰਾ ਸਿੰਘ ਸਰਕਾਰੀ ਮਿਡਲ ਸਕੂਲ ਰੱਖੇ ਜਾਣ ਤੇ ਪਿੰਡ ਵਾਸੀਆਂ ਨੇ ਆਜ਼ਾਦੀ ਘੁਲਾਟੀਏ ਸੁਤੰਤਰਤਾ ਸੈਨਾਨੀ ਦੇ ਪਰਿਵਾਰ ਨੇ ਸਿੱਖਿਆ ਮੰਤਰੀ ਦਾ ਧੰਨਵਾਦ ਕੀਤਾ । ਦੇਸ਼ ਦੀ ਆਜ਼ਾਦੀ ਦੀ ਲੜਾਈ ਦੀ ਅਹਿਮ ਯੋਗਦਾਨ ਦੇ ਵਿੱਚ ਸੇਵਾ ਸਿੰਘ ਠੀਕਰੀਵਾਲੇ ਦੀ ਅਗਵਾਈ ਹੇਠ ਹਜ਼ੂਰਾ ਸਿੰਘ ਨੇ ਕਿਸਾਨ ਸਭਾ ਦੀ ਅਗਵਾਈ ਕੀਤੀ ਦੋ ਵਾਰ ਜੇਲ੍ਹਾਂ ਵੀ ਕੱਟੀਆਂ । ਅੱਜ ਹਜ਼ੂਰਾ ਸਿੰਘ ਨੂੰ ਯਾਦ ਕਰਾ ਕੇ ਵੱਡਾ ਮਾਨ ਮਹਿਸੂਸ ਕਰਦੇ ਹਾਂ। ਉਨ੍ਹਾਂ ਦੇ ਨਾਂ ਤੇ ਅਜਿਹੀ ਯਾਦਗਾਰ ਬਣਾਈ ਗਈ ।ਜੋ ਕਿ ਆਉਣ ਵਾਲੀਆਂ ਪੀੜੀਆਂ ਨੂੰ ਵੀ ਪਤਾ ਲੱਗ ਸਕੇ। ਇਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਿੱਚ ਵੱਡਾ ਯੋਗਦਾਨ ਪਾਇਆ ਸੀ । ਪਿੰਡ ਵਾਸੀਆਂ ਵੱਲੋਂ ਅਤੇ ਪਰਿਵਾਰ ਵੱਲੋਂ ਹਜ਼ੂਰਾ ਸਿੰਘ ਨਾਂ ਦੇ ਰੱਖਣ ਤੇ ਸਕੂਲ ਤੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਪਾਈ ਗਈ ਤੇ ਦਰਸ਼ਨ ਸਿੰਘ ਹਜ਼ੂਰਾ ਸਿੰਘ ਦਾ ਪੋਤਰਾ ਉਸ ਦੀ ਪਤਨੀ ਨੇ ਕਿਹਾ ਕਿ ਅਸੀਂ ਤਾਂ ਉਮੀਦ ਖਤਮ ਕਰ ਚੁੱਕੇ ਸੀ। ਅੱਜ ਪੰਜਾਬ ਸਰਕਾਰ ਨੇ ਦਾਦਾ ਜੀ ਵੱਲੋਂ ਦੇਸ਼ ਦੀ ਆਜ਼ਾਦੀ ਲਈ ਜੋ ਵੱਡਾ ਯੋਗਦਾਨ ਪਾਇਆ ਸੀ ।ਉਹ ਵਿਅਰਥ ਨਹੀਂ ਗਿਆ ਅਤੇ ਕਿਹਾ ਕਿ ਸ਼ਹੀਦਾਂ ਤੇ ਆਜ਼ਾਦੀ ਘੁਲਾਟੀਏ ਦੇ ਨਾਮ ਬਣਦਾ ਸਨਮਾਨ ਦੇ ਕੇ ਪੰਜਾਬ ਸਰਕਾਰ ਦਾ ਆਜ਼ਾਦੀ ਘੁਲਾਟੀਏ ਪਰਿਵਾਰ ਵੱਲੋਂ ਅਤੇ ਪਿੰਡ ਵਾਸੀਆਂ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ.