ਧੰਨਵਾਦ ਸਹਿਤ
ਰਸ਼ਪਿੰਦਰ ਸਿੰਘ
ਮਾਲਵਾ ਡੇਲੀ ਨਿਊਜ & ਮਾਲਵਾ ਅੈਮ ਵੀ ਟੀਵੀ
9041158057,9041858081" />
ਭਲਕੇ ਲੋਕਾਂ ਦੀ ਕਚਹਿਰੀ ਚ ਹੋਵੇਗਾ " ਲਵਯੂ ਆ ਯਾਰਾ "
ਮਿਓੁਜਿਕ ਵੈਲੀ ਪ੍ਰੋਡਕਸ਼ਨ ਤੇ ਸੰਦੀਪ ਕੋਰ ਦੀ ਪੇਸ਼ਕਾਰੀ

'ਲਵਯੂ ਆ ਯਾਰਾ' ਦਾ ਇੱਕ ਨਿੱਕਾ ਜਿਹਾ ਕਲਿਪ ਸੁਣਿਆ ਜਿਸ ਨੂੰ ਕਿ ਸੰਗੀਤਕ ਜਗਤ ਵਿੱਚ ਟੀਜਰ ਵੀ ਕਿਹਾ ਜਾਦਾ ਹੈ ਕੰਪਨੀ ਵਲੋ ਬਿਤੇ ਕੱਲ ਲੋਕ ਅਰਪਣ ਕੀਤਾ ਗਿਆ । ਜਿਸ ਨੂੰ ਹਜਾਰਾਂ ਸਰੋਤਿਆਂ ਵਲੋ ਸਲਾਹਿਆ ਗਿਆ । ਇਹ ਗੀਤ ਭਲਕੇ ਭਾਵ ਅੈਤਵਾਰ ਨੂੰ ਮਿਓੁਜਿਕ ਵੈਲੀ ਪ੍ਰੋਡਕਸ਼ਨ ਅਤੇ ਸੰਦੀਪ ਕੋਰ ਵਲੋ ਲੋਕ ਅਰਪਣ ਕੀਤਾ ਜਾ ਰਿਹਾ ਹੈ। ਆਓ ਮਿਲਦੇ ਹਾ " ਲਵਯੂ ਆ ਯਾਰਾ" ਨੂੰ ਸ਼ਿਗਾਰਨ ਵਾਲੀ ਸਾਰੀ ਟੀਮ ਨੂੰ ਇਸ ਗੀਤ ਨੂੰ ਗਾਓੁਣ ਵਾਲੀ ਸੁਰੀਲੀ ਅਵਾਜ ਹੈ ' ਪਾਰਸੀ ਕੁਇਨ' ਦੀ ਗੀਤ ਦੇ ਬੋਲ " ਯਾਰ ਛਿੰਦਾ " ਦੇ ਹਨ ਗੀਤ ਨੂੰ ਕੰਪੋਜ ਵੀ ਯਾਰ ਛਿੰਦਾ ਵਲੋ ਹੀ ਕੀਤਾ ਗਿਆ ਹੈ । ਸੰਗੀਤਕ ਧੂੰਨਾ ਅੈਸਜੇਵਾਈ ਵਲੋ ਤਿਆਰ ਕੀਤੀਆਂ ਗਈਆ ਹਨ । ਡੀਓਪੀ ਇੰਦਰ ਗਿੱਲ ਵਲੋ ਬਾ ਖੂਬੀ ਨਾਲ ਸੇਵਾਵਾਂ ਦਿੱਤੀਆਂ ਗਈਆਂ ਹਨ। ਗੀਤ ਦੇ ਡਾਇਰੈਕਟਰ ਸਵਰਨ ਸੰਦੀਪ ਹਨ ਅਤੇ ਕੰਪਨੀ ਤੇ ਗੀਤ ਨੂੰ ਲੋਕ ਕਚਿਹਰੀ ਤੱਕ ਅਪੜਦੇ ਕਰਨ ਲਈ ਹਰ ਪ੍ਕਾਰ ਦਾ ਸਹਿਯੋਗ ਦੇਣ ਵਾਲੇ ਸੱਜਣਾ ਵਿੱਚ ਧੀਮੀ ਗਰੇਵਾਲ. ਜੱਗ ਥਿੰਦ. ਅਮਨ ਘੱਗਾ. ਜਸਦੀਪ ਸਿੰਘ . ਮਨਪ੍ਰੀਤ ਸਿੰਘ . ਕੁਲਦੀਪ ਬਾਲਦ. ਸੁੱਖੀ ਗਰੇਵਾਲ. ਜਸ਼ਨ ਸੋਹਲ ਅਤੇ ਸੰਗੀਤਕ ਖੇਤਰ ਦੀ ਭਰਭੂਰ ਜਾਣਕਾਰੀ ਰੱਖਣ ਅਤੇ ਸੱਭਿਆਚਾਰਕ ਮੇਲਿਆਂ ਨਾਲ ਜੁੜੇ ਹੋਏ ਇਲਾਕਾ ਭਵਾਨੀਗੜ ਦੇ ਜੰਮਪਲ ਸੁਖਚੈਨ ਸਿੰਘ ਅਲੋਅਰਖ ਦਾ ਨਾਮ ਸ਼ਾਮਲ ਹੈ । ਇਸ ਸਬੰਧੀ ਯਾਰ ਛਿੰਦਾ ਨੇ ਟੀਮ ਮਾਲਵਾ ਨੂੰ ਜਾਣਕਾਰੀ ਦਿੰਦੀਆਂ ਦੱਸਿਆ ਕਿ ਲੰਮੇ ਸਮੇ ਬਾਅਦ ਓੁਹਨਾ ਦੀ ਟੀਮ ਵਲੋ ਸੁਰੀਲੀ ਅਵਾਜ ਦੀ ਮਾਲਿਕ ਪਾਰਸੀ ਕੁਇਨ ਦੀ ਅਵਾਜ ਵਿੱਚ " ਲਵਯੂ ਆ ਯਾਰਾ" ਲੈ ਕੇ ਸਰੋਤਿਆਂ ਦੇ ਰੂਬਰੂ ਹੋ ਰਹੇ ਹਾ ਓੁਹਨਾ ਆਸ ਪ੍ਰਗਟ ਕੀਤੀ ਕਿ ਸਰੋਤੇ ਇਸ ਗੀਤ ਨੂੰ ਭਰਵਾਂ ਪਿਆਰ ਦੇਣਗੇ ਅਤੇ ਜਲਦ ਹੀ ਓੁਹਨਾ ਦੀ ਟੀਮ ਵਲੋ ਹੋਰ ਵੀ ਕਈ ਗਾਣੇ ਜਿੰਨਾ ਤੇ ਕੰਮ ਚਲ ਰਿਹਾ ਹੈ ਸਰੋਤਿਆਂ ਦੇ ਰੂ ਬਰੂ ਕਰਨਗੇ। ਓੁਹਨਾ ਟੀਜਰ ਨੂੰ ਭਰਵਾ ਪਿਆਰ ਦੇਣ ਵਾਲੇ ਸਰੋਤਿਆਂ ਦਾ ਦਿਲੋ ਧੰਨਵਾਦ ਕੀਤਾ।
ਧੰਨਵਾਦ ਸਹਿਤ
ਰਸ਼ਪਿੰਦਰ ਸਿੰਘ
ਮਾਲਵਾ ਡੇਲੀ ਨਿਊਜ & ਮਾਲਵਾ ਅੈਮ ਵੀ ਟੀਵੀ
9041158057,9041858081