ਭਵਾਨੀਗੜ 1 ਸਤੰਬਰ {ਗੁਰਵਿੰਦਰ ਸਿੰਘ} ਪੰਜਾਬ ਸਰਕਾਰ ਵੱਲੋਂ ਇੱਕ ਸਤੰਬਰ ਤੋਂ ਅਨਲੌਕ 4 ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ ਜਿਸ ਨਾਲ ਛੋਟੇ ਦੁਕਾਨਦਾਰ ਅਤੇ ਮੱਧਵਰਗੀ ਲੋਕਾਂ ਦਾ ਕਚੂੰਮਬਰ ਨਿਕਲ ਜਾਵੇਗਾ ਉਕਤ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਭਜਨ ਸਿੰਘ ਹੈਪੀ ਭਵਾਨੀਗੜ੍ਹ ਨੇ ਕਿਹਾ ਕਿ ਕੈਪਟਨ ਸਰਕਾਰ ਕੋਰੋਨਾ ਮਹਾਮਾਰੀ ਦੇ ਦੌਰਾਨ ਸੂਬੇ ਦੀ ਜਨਤਾ ਨੂੰ ਲੁੱਟਣ ਦਾ ਕੋਈ ਵੀ ਮੌਕਾ ਹੱਥੋਂ ਜਾਣ ਨਹੀਂ ਦੇ ਰਹੀ ਕੈਪਟਨ ਸਰਕਾਰ ਸੂਬੇ ਦੇ ਲੋਕਾਂ ਦੀ ਸਾਰ ਲੈਣ ਦੀ ਬਜਾਏ ਉਨ੍ਹਾਂ ਨੂੰ ਲੁੱਟਣ ਤੇ ਧਿਆਨ ਦੇ ਰਹੀ ਐ ਹੁਣ ਸਤੰਬਰ ਮਹੀਨੇ ਫਿਰ ਦੁਕਾਨਾਂ ਸ਼ਾਮ 6:30 ਵਜੇ ਬੰਦ ਕਰਨ ਦਾ ਫਰਮਾਨ ਜਾਰੀ ਕਰ ਦਿੱਤਾ ਅਤੇ ਸ਼ਨੀਵਾਰ ਤੇ ਐਤਵਾਰ ਮੁਕੰਮਲ ਕਰਫਿਊ ਪਰ ਸ਼ਰਾਬ ਦੇ ਠੇਕੇ ਪੂਰਾ ਹਫਤਾ ਖੁੱਲ੍ਹੇ ਰਹਿਣਗੇ ।ਦੁਕਾਨਦਾਰ ਅਤੇ ਮੱਧਵਰਗੀ ਨੂੰ ਕਿਸੇ ਪ੍ਰਕਾਰ ਦੀ ਕੋਈ ਛੋਟ ਸਰਕਾਰ ਵੱਲੋਂ ਨਹੀਂ ਮਿਲ ਰਹੀ ਸਗੋਂ ਬਿਜਲੀ ਦੇ ਵੱਡੇ ਵੱਡੇ ਬਿਲ ,ਬੈਂਕਾਂ ਦੀਆਂ ਕਿਸ਼ਤਾਂ, ਬੱਚਿਆਂ ਦੇ ਸਕੂਲਾਂ ਦੀਆਂ ਫੀਸਾਂ ਆਦਿ ਆਮ ਸਮੇਂ ਮੁਤਾਬਕ ਹੀ ਵਸੂਲੀਆਂ ਜਾ ਰਹੀਆਂ ਹਨ ਜਿਸ ਨਾਲ ਛੋਟੇ ਦੁਕਾਨਦਾਰ ਅਤੇ ਮੱਧਵਰਗੀ ਲੋਕ ਡੂੰਘੀ ਚਿੰਤਾ ਵਿੱਚ ਹਨ ਕਿ ਕੀਤਾ ਜਾਵੇ ਜਦੋਂ ਸ਼ਾਮ ਦੇ ਸਮੇਂ ਗਾਹਕ ਦਾ ਟਾਈਮ ਹੁੰਦਾ ਓਦੋਂ ਹੀ ਪੁਲਿਸ ਦਾ ਘੁੱਗੂ ਬੋਲ ਪੈਂਦਾ ਮਜਬੂਰਨ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਕਰਨੀਆਂ ਪੈਂਦੀਆਂ ਹਨ ਜੇਕਰ ਕੋਈ ਕੋਈ ਦੁਕਾਨਦਾਰ ਪੰਜ -ਦਸ ਮਿੰਟ ਲੇਟ ਹੋ ਜਾਵੇ ਤਾਂ ਹਜਾਰਾਂ ਰੁਪਏ ਦਾ ਚਲਾਣ ਕਰ ਦਿੱਤਾ ਜਾਂਦਾ ਐ ।ਕੈਪਟਨ ਸਰਕਾਰ ਦੁਕਾਨਦਾਰਾਂ ਨੂੰ ਲੁੱਟਣਾ ਬੰਦ ਕਰਕੇ ਬਿਜਲੀ ਬਿਲਾਂ ,ਟੈਕਸਾਂ ਅਤੇ ਸਕੂਲ ਫੀਸਾਂ ਆਦਿ ਚ ਛੋਟ ਕਰੇ । ਨਹੀਂ ਤਾਂ ਸੂਬੇ ਦੇ ਦੁਕਾਨਦਾਰ ਅਤੇ ਮੱਧਵਰਗੀ ਵੀ ਸੂਬੇ ਦੇ ਕਿਸਾਨ ਭਰਾਵਾਂ ਵਾਲੇ ਰਾਹ ਚੱਲ ਕੇ ਕਿਤੇ ਖੁਦਕੁਸ਼ੀਆਂ ਦੇ ਰਾਹ ਨਾ ਪੈ ਜਾਣ.