10 ਸਤੰਬਰ ਨੂੰ ਕੀਤਾ ਜਾਵੇਗਾ ਰੋਸ਼ ਮਾਰਚ

ਸੰਗਰੂਰ :(ਗੁਰਵਿੰਦਰ ਸਿੰਘ) ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਸੰਗਰੂਰ ਦੇ ਆਗੂ ਹਰਜੀਤ ਸਿੰਘ ਵਾਲੀਆ ਦੀ ਪ੍ਧਾਨਗੀ ਹੇਠ ਜਿਲ੍ਹਾ ਕਮੇਟੀ ਦੀ ਅਹਿਮ ਮੀਟਿੰਗ ਗ਼ਦਰ ਭਵਨ ਸੰਗਰੂਰ ਵਿਖੇ ਕੀਤੀ ਗਈ। ਜਿਸ ਵਿੱਚ ਮੁਲਾਜ਼ਮ ਮੰਗਾਂ ਦੇ ਹੱਕ 'ਚ ਅਤੇ ਕੇਂਦਰ ਤੇ ਪੰਜਾਬ ਸਰਕਾਰਾਂ ਵੱਲੋਂ ਕਰੋਨਾ ਲਾਗ ਦੀ ਆੜ ਵਿੱਚ ਲੋਕਾਂ 'ਤੇ ਵਿੱਢੇ ਹਮਲੇ ਖਿਲਾਫ ਕੀਤੇ ਜਾ ਰਹੇ ਸੰਘਰਸ਼ ਨੂੰ ਹੋਰ ਤੇਜ ਕਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ ਦੀ ਕਾਰਵਾਈ ਜਾਰੀ ਕਰਦਿਆਂ ਡੀ.ਐਮ.ਐਫ. ਦੇ ਸੂਬਾ ਆਗੂ ਸਵਰਨਜੀਤ ਸਿੰਘ ਤੇ ਮੇਘ ਰਾਜ ਨੇ ਦੱਸਿਆ ਕਿ 'ਪੰਜਾਬ ਤੇ ਯੂ.ਟੀ. ਮੁਲਾਜ਼ਮ ਸੰਘਰਸ਼ ਮੋਰਚੇ' ਵੱਲੋਂ ਦਿੱਤੇ ਸੰਘਰਸ਼ੀ ਸੱਦਿਆਂ ਨੂੰ ਤਨਦੇਹੀ ਨਾਲ ਲਾਗੂ ਕਰਦਿਆਂ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦਾ ਡੱਟਵਾਂ ਵਿਰੋਧ ਕਰਨ ਲੲੀ ਕੀਤੇ ਜਾ ਰਹੇ ਅੈਕਸ਼ਨਾਂ ਵਿੱਚ ਮੁਲਾਜ਼ਮਾਂ ਦੀ ਭਰਵੀਂ ਸ਼ਮੂਲੀਅਤ ਕਰਵਾਉਣ ਦਾ ਫੈਸਲਾ ਕੀਤਾ ਗਿਆ। ਜਿਸ ਤਹਿਤ 10 ਸਤੰਬਰ ਨੂੰ ਸੰਗਰੂਰ ਵਿੱਚ ਜਿਲ੍ਹਾ ਪੱਧਰੀ ਰੈਲੀ ਕਰਕੇ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਜਾਵੇਗਾ, 15 ਸਤੰਬਰ ਨੂੰ ਮੋਤੀ ਮਹਿਲ ਪਟਿਅਾਲਾ ਵਿਖੇ ਕੀਤੇ ਜਾਣ ਵਾਲੇ ਪ੍ਰੋਗਰਾਮ 'ਚ ਭਰਵੀ ਸ਼ਮੂਲੀਅਤ ਕੀਤੀ ਜਾਵੇਗੀ। ਡੀ.ਅੈਮ.ਅੈਫ. ਆਗੂ ਨਿਰਭੈ ਸਿੰਘ, ਰਘਵੀਰ ਭਵਾਨੀਗੜ੍ਹ, ਕੁਲਦੀਪ ਸਿੰਘ , ਅਮਨ ਵਿਸਿਸ਼ਟ ਤੇ ਸੁਖਵਿੰਦਰ ਗਿਰ ਨੇ ਜਾਰੀ ਕੀਤੇ ਬਿਅਾਨ ਵਿੱਚ ਕਿਹਾ ਕਿ ਸੂਬਾੲੀ ਮੁਲਾਜ਼ਮਾਂ ਦਾ ਤਨਖਾਹ ਕਮਿਸ਼ਨ 31 ਦਸੰਬਰ 2020 ਤੱਕ ਅੱਗੇ ਪਾ ਦਿੱਤਾ ਗਿਅਾ ਹੈ ਅਤੇ ਕੇਂਦਰੀ ਤਨਖਾਹ ਸਕੇਲਾਂ ਤੋਂ ਵਧੇਰੇ ਸਕੇਲ ਦੇਣ 'ਤੇ ਰੋਕ ਲਗਾ ਦਿੱਤੀ ਹੈਂ। ਇਸੇ ਤਰ੍ਹਾਂ ਜਨਵਰੀ 2018 ਤੋਂ ਡੀ.ੲੇ. ਜਾਮ ਹੈ ਅਤੇ 158 ਮਹੀਨਿਅਾਂ ਦਾ ਬਕਾੲਿਅਾ ਦੱਬਿਅਾ ਹੋੲਿਅਾ ਹੈ। ਮਜ਼ਦੂਰਾਂ ਦੀ ਘੱਟੋ ਘੱਟ ੳੁਜ਼ਰਤਾਂ ਦੇ ਵਾਧੇ ਵਾਲੇ ਕਿਰਤ ਵਿਭਾਗ ਦੇ ਪੱਤਰ ਨੂੰ ਰੱਦ ਕਰ ਦਿੱਤਾ ਹੈ। ਹਜ਼ਾਰਾਂ ਕੱਚੇ, ਕੰਟਰੈਕਟ ਅਤੇ ਸੁਸਾੲਿਟੀਅਾਂ ਦੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ। ਮਿਡ ਡੇ ਮੀਲ ਅਤੇ ਅਾਸ਼ਾ ਵਰਕਰਾਂ ਕੋਲੋਂ ਨਿਗੂਣੇ ਭੱਤਿਅਾਂ 'ਤੇ ਕੰਮ ਕਰਵਾੲਿਅਾ ਜਾ ਰਿਹਾ ਹੈ। ਅੈਨ.ਪੀ.ਅੈਸ. ਲਾਗੂ ਕਰਕੇ ਜਨਵਰੀ 2004 ਤੋਂ ਬਾਅਦ ਵਾਲੇ ਮੁਲਾਜ਼ਮਾਂ ਦੀ ਪੈਨਸ਼ਨ ਖੋਹੀ ਜਾ ਚੁੱਕੀ ਹੈ। ਮੋਨਟੇਕ ਸਿੰਘ ਆਹਲੂਵਾਲੀਆ ਕਮੇਟੀ ਦੀ ਸਾਜਿਸ਼ੀ ਰਿਪੋਰਟ ਰਾਹੀਂ ਨਿੱਜੀਕਰਨ ਪੱਖੀ ਅਤੇ ਮੁਲਾਜ਼ਮਾਂ, ਕਿਸਾਨਾਂ ਤੇ ਹੋਰ ਵਰਗਾਂ ਦੇ ਵਿਰੋਧ ਵਿੱਚ ਸਿਫਾਰਸ਼ਾਂ ਕਰਵਾਈਆਂ ਜਾ ਰਹੀਆਂ ਹਨ। ਪੰਜਾਬ ਦੇ ਮੁਲਾਜ਼ਮਾਂ ਨੂੰ ਮਿਲਦਾ ਨਿਗੂਣਾ ਮੋਬਾੲਿਲ ਭੱਤਾ ਅੱਧਾ ਕਰ ਦਿੱਤਾ ਗਿਅਾ ਹੈ। ਪੁਨਰਗਠਨ ਦੇ ਨਾਂ ਹੇਠ ਵਿਭਾਗਾਂ ਦੀਅਾਂ ਹਜ਼ਾਰਾਂ ਪੋਸਟਾਂ ਖ਼ਤਮ ਕੀਤੀਆਂ ਜਾ ਰਹੀਅਾਂ ਹਨ। ਗੁਰੂ ਨਾਨਕ ਥਰਮਲ ਪਲਾਂਟ ਬਠਿੰਡਾ ਅਤੇ ਹੋਰ ਜਨਤਕ ਅਦਾਰੇ ਧੜਾ ਧੜ ਵੇਚੇ ਜਾ ਰਹੇ ਹਨ। ਨਵੀਂ ਸਿੱਖਿਅਾ ਨੀਤੀ ਰਾਹੀਂ ਸਿੱਖਿਅਾ ਦੇ ਨਿੱਜੀਕਰਨ ਅਤੇ ਭਗਵੇਂਕਰਨ ਨੂੰ ਸਮਾਜ 'ਤੇ ਥੋਪਣ ਦਾ ਕੋਝਾ ਯਤਨ ਕੀਤਾ ਗਿਅਾ ਹੈ। ਇਸ ਮੌਕੇ ਨਛੱਤਰ ਸਿੰਘ, ਸੁਖਪਾਲ ਸਫੀਪੁਰ, ਰਾਜਿੰਦਰ ਪਾਲ, ਗੁਰਚਰਨ ਸਿੰਘ, ਸਰਬਜੀਤ ਸਿੰਘ, ਪਰਦੀਪ ਸਿੰਘ, ਬੰਬਨਪਾਲ , ਬਲਵਿੰਦਰ ਸਿੰਘ ਵੀ ਮੌਜੂਦ ਰਹੇ।