ਅੈਸ ਓ ਆਈ ਨੋਜਵਾਨਾ ਨੂੰ ਲਾਮਬੰਦ ਕਰਨ 'ਚ ਜੁੱਟੀ
ਸੁਬੇ ਦਾ ਨੋਜਵਾਨ ਸੁਖਬੀਰ ਬਾਦਲ ਨਾਲ ਚਟਾਨ ਵਾਗ ਖੜਾ :ਢਿਲੋ, ਧਨੋਆ

ਭਵਾਨੀਗੜ 2 ਸਤੰਬਰ ( ਗੁਰਵਿੰਦਰ ਸਿੰਘ ) ਸੁਬੇ ਦੀ ਕੈਪਟਨ ਸਰਕਾਰ ਤੋ ਅੱਜ ਸੂਬੇ ਦਾ ਹਰ ਵਰਗ ਪਰੇਸ਼ਾਨ ਹੈ ਅਤੇ ਲੋਕ ਮੁੜ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਯਾਦ ਕਰ ਰਹੇ ਹਨ ਤੇ ਮੁੜ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਕਾਹਲੇ ਹਨ ਓੁਪਰੋਕਤ ਵਿਚਾਰਾ ਦਾ ਪ੍ਗਟਾਵਾ ਟੀਮ ਮਾਲਵਾ ਦੇ ਰਸ਼ਪਿੰਦਰ ਸਿੰਘ ਨਾਲ ਗੱਲਬਾਤ ਕਰਦਿਆ ਮਾਲਵਾ ਜੋਨ ਟੂ ਦੇ ਪ੍ਧਾਨ ਪ੍ਰਤਾਪ ਢਿਲੋ ਅਤੇ ਅੈਸ ਓ ਆਈ ਦੇ ਬਲਾਕ ਪ੍ਧਾਨ ਅੰਮਰਿਤ ਧਨੋਆ ਤੇ ਸਾਥੀਆਂ ਨੇ ਕੀਤਾ । ਓੁਹਨਾ ਕਿਹਾ ਕਿ ਪੰਜਾਬ ਦੇ ਲੋਕਾ ਨੂੰ ਜੋ ਸਹੂਲਤਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੀਆਂ ਸਨ ਨੂੰ ਕੈਪਟਨ ਸਰਕਾਰ ਨੇ ਯਾ ਤਾ ਬੰਦ ਕਰ ਦਿੱਤਾ ਹੈ ਯਾ ਬੰਦ ਹੋਣ ਕਿਨਾਰੇ ਹਨ । ਓੁਹਨਾ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਬਾਦਲ ਪਿੰਡਾ ਵਿੱਚ ਬੈਠ ਕੇ ਲੋਕਾਂ ਦੀਆਂ ਦੁੱਖ ਤਕਲੀਫਾ ਸੁਣਿਆ ਕਰਦੇ ਸਨ ਪਰ ਕੀ ਕੋਈ ਕਾਗਰਸੀ ਆਗੂ ਦੱਸ ਸਕਦਾ ਹੈ ਕਿ ਕੈਪਟਨ ਜਨਤਾ ਵਿੱਚ ਕਦੋ ਆਓੁਣਗੇ । ਓੁਹਨਾ ਆਖਿਆ ਕਿ ਪੰਜਾਬ ਦਾ ਨੋਜਵਾਨ ਸੁਖਬੀਰ ਬਾਦਲ ਨਾਲ ਚਟਾਨ ਵਾਗ ਖੜਾ ਹੈ ਤੇ ਅੈਸ ਓ ਆਈ ਹੁਣੇ ਤੋ ਹੀ ਪਾਰਟੀ ਦੀ ਮਜਬੂਤੀ ਲਈ ਨੋਜਵਾਨਾ ਨੂੰ ਲਾਮਬੰਦ ਕਰਨ ਵਿੱਚ ਜੁੱਟ ਗਈ ਹੈ । ਓੁਹਨਾ ਦਾਵਾ ਕੀਤਾ ਕਿ 2022 ਵਿੱਚ ਸ਼ਰੋਮਣੀ ਅਕਾਲੀ ਦਲ ਸੁਖਬੀਰ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਸੂਬੇ ਵਿੱਚ ਸਰਕਾਰ ਬਣਾਏਗੀ ਤੇਓੁਸ ਦਿਨ ਨੂੰ ਜਨਤਾ ਓੁਡੀਕ ਰਹੀ ਹੈ ।
ਜਾਣਕਾਰੀ ਦਿੰਦੇ ਹੋਏ ਅੈਸ ਓ ਆਈ ਦੇ ਆਗੂ ਢਿਲੋ. ਧਨੋਆ ਤੇ ਸਾਥੀ ।