ਟੂਟੀਆ ਚੋ ਆ ਰਹੇ ਗੰਦੇ ਪਾਣੀ ਕਾਰਨ ਲੋਕਾ ਚ ਰੋਸ
ਨਗਰ ਕੋਸਲ ਖਿਲਾਫ ਕੱਢੀ ਭੜਾਸ

ਭਵਾਨੀਗੜ 4 ਸਤੰਬਰ (ਗੁਰਵਿੰਦਰ ਸਿੰਘ) ਸਵੱਛ ਅਭਿਆਨ ਤਹਿਤ ਭਾਵੇ ਕਿ ਸਰਕਾਰਾਂ ਵਲੋ ਨਿੱਤ ਦਿਨ ਵੱਡੇ ਵੱਡੇ ਦਾਵੇ ਕੀਤੇ ਜਾਦੇ ਹਨ ਤੇ ਲੋਕਾ ਨੂੰ ਵੱਖ ਵੱਖ ਸਹੂਲਤਾਂ ਦੇਣ ਦੀਆਂ ਗੱਲਾ ਕੀਤੀਆਂ ਜਾਦੀਆਂ ਹਨ ਪਰ ਸਰਕਾਰੀ ਦਾਅਵਿਆ ਦੀਆਂ ਪੋਲਾ ਖੋਲਦਿਆ ਅੱਜ ਆਮ ਆਦਮੀ ਪਾਰਟੀ ਦੇ ਆਗੂ ਹਰਭਜਨ ਹੇੈਪੀ ਨੇ ਪੱਤਰਕਾਰਾ ਨੂੰ ਟੂਟੀਆ ਚੋ ਆ ਰਹੇ ਗੰਦੇ ਪਾਣੀ ਦੀਆ ਬੋਤਲਾਂ ਦਖਾਓੁਦਿਆ ਪ੍ਰਸ਼ਾਸਨ ਖਿਲਾਫ ਜੰਮ ਕੇ ਭੜਾਸ ਕੱਢੀ । ਓੁਹਨਾ ਪਾਣੀ ਵਾਲੀ ਟੈਕੀ ਦੇ ਬਾਹਰ ਕੂੜੇ ਦੇ ਢੇਰ ਦਖਾਓੁਦਿਆ ਕਿਹਾ ਕਿ ਨਗਰ ਕੋਸਲ ਦੇ ਮੁਲਾਜਮ ਕੂੜਾ ਕਰਕਟ ਟਾਇਮ ਤੇ ਨਹੀ ਚੁੱਕਦੇ ਜਿਸ ਨਾਲ ਭਿਆਨਕ ਬਿਮਾਰੀਆਂ ਫੈਲ ਸਕਦੀਆਂ ਹਨ । ਓੁਹਨਾ ਟੂਟੀਆ ਚੋ ਆ ਰਹੇ ਗੰਦੇ ਪਾਣੀ ਸਬੰਧੀ ਆਖਿਆ ਕਿ ਜੇਕਰ ਪੀਣ ਵਾਲਾ ਪਾਣੀ ਸ਼ੁਧ ਨਹੀ ਦਿੱਤਾ ਜਾਦਾ ਤਾ ਸੁੱਤੀ ਪਈ ਸਰਕਾਰ ਨੂੰ ਜਗਾਓਣ ਲਈ ਓੁਹਨਾ ਵਲੋ ਕਿਸੇ ਵੱਡੇ ਸੰਘਰਸ਼ ਨੂੰ ਓੁਲੀਕਣ ਲਈ ਮਜਬੂਰ ਕਰਨਾ ਹੋਵੇਗਾ । ਓੁਹਨਾ ਸਰਕਾਰ ਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪੀਣ ਵਾਲਾ ਪਾਣੀ ਸਾਫ ਮੁਹੱਈਆ ਨਾ ਕਰਵਾਇਆ ਗਿਆ ਤਾ ਸੰਘਰਸ਼ ਵਿਢਿਆ ਜਾਵੇਗਾ । ਇਸ ਸਬੰਧੀ ਨਗਰ ਕੋਸਲ ਭਵਾਨੀਗੜ ਦੇ ਓੁਚ ਅਧਿਕਾਰੀਆਂ ਨੇ ਕਿਹਾ ਕਿ ਓੁਹ ਹੁਣੇ ਇਸ ਨੂੰ ਠੀਕ ਕਰਵਾ ਰਹੇ ਹਨ ।
ਟੂਟੀਆ ਚੋ ਆ ਰਿਹਾ ਗੰਦਾ ਪਾਣੀ ਦਖਾਓਦੇ ਆਪ ਆਗੂ ਹਰਭਜਨ ਹੈਪੀ ।