ਕੈਪਟਨ ਦੱਸਣ ਕਿ ਆਕਸੀਮੀਟਰ ਦੇਣਾ ਸਮਾਜ ਭਲਾਈ ਹੈ ਜਾ ਦੇਸ਼ ਧਰੋ - ਨਰਿੰਦਰ ਕੌਰ ਭਰਾਜ

ਭਵਾਨੀਗੜ 4 ਸਤੰਬਰ {ਗੁਰਵਿੰਦਰ ਸਿੰਘ}
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਮ ਆਦਮੀ ਪਾਰਟੀ ਦੀ ਆਕਸੀਮੀਟਰ ਦੇਣ ਦੀ ਮੁਹਿੰਮ ਨੂੰ ਪੰਜਾਬ ਨਾਲ ਛੇੜਛਾੜ ਅਤੇ ਦੇਸ਼ ਵਿਰੋਧੀ ਦੱਸਿਆ ਹੈ ਜਿਸ ਦੇ ਜਵਾਬ ਵਿਚ ਸੰਗਰੂਰ ਤੋ ਆਮ ਆਦਮੀ ਪਾਰਟੀ ਦੇ ਆਗੂ ਨਰਿੰਦਰ ਕੌਰ ਭਰਾਜ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਿਸ ਤਰ੍ਹਾਂ ਪੰਜਾਬ ਦਾ ਸੰਤੁਲਨ ਵਿਗਾੜ ਦਿੱਤਾ ਹੈ ਉਸ ਤਰ੍ਹਾਂ ਹੀ ਉਨ੍ਹਾਂ ਦਾ ਆਪਣਾ ਸੰਤੁਲਨ ਵੀ ਵਿਗੜ ਗਿਆ ਹੈ ਜਿਸ ਕਾਰਨ ਉਹ ਅਰਵਿੰਦ ਕੇਜਰੀਵਾਲ ਦੀ ਨੇਕ ਸੋਚ ਸਦਕਾ ਕਰੋਨਾ ਤੋ ਲੋਕਾਂ ਨੂੰ ਬਚਾਉਣ ਲਈ ਆਪ ਵੱਲੋਂ ਸ਼ੁਰੂ ਕੀਤੀ ਆਕਸੀਮੀਟਰ ਵੰਡਣ ਦੀ ਮੁਹਿੰਮ ਨੂੰ ਦੇਸ਼ ਵਿਰੋਧੀ ਆਖ ਰਹੇ ਹਨ ਅਤੇ ਉਹ ਖੁਦ ਭੁੱਲ ਰਹੇ ਹਨ ਕਿ ਉਹ ਚਾਰ ਸਾਲ ਤੋਂ ਦੇਸ਼ ਵਿਰੋਧੀ ਅਨਸਰਾਂ ਨੂੰ ਖੁਦ ਆਪਣੇ ਸਰਕਾਰੀ ਰਿਹਾਇਸ਼ ਵਿਚ ਰੱਖ ਰਹੇ ਹਨ ਜੋ ਹਰ ਪਲ ਦੀ ਜਾਸੂਸੀ ਪਾਕਿਸਤਾਨ ਨੂੰ ਦੇ ਰਹੇ ਹਨ ਇਸ ਲਈ ਦੇਸ਼ ਵਿਰੋਧੀ ਅਤੇ ਦੇਸ਼ ਦ੍ਰੋਹੀ ਉਹ ਖੁਦ ਹਨ।
ਨਰਿੰਦਰ ਕੌਰ ਭਰਾਜ