ਸੁਨਾਮ 10 ਸਤੰਬਰ {ਗੁਰਵਿੰਦਰ ਸਿੰਘ} ਐਲ ਆਈ ਸੀ ਏਜੰਟ ਐਸ਼ੋਸੀਏਸ਼ਨ ਬਰਾਂਚ ਸੰਗਰੂਰ ਦੀ ਚੋਣ ਮੀਟਿੰਗ ਅੱਜ ਇੱਥੇ ਵਿਕਰਮ ਹੋਟਲ ਸੁਨਾਮ ਵਿਖੇ ਕੀਤੀ ਗਈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਪ੍ਰੈਸ ਸਕੱਤਰ ਮੇਜਰ ਸਿੰਘ ਮੱਟਰਾਂ ਨੇ ਦੱਸਿਆ ਕਿ ਇਸ ਚੋਣ ਮੀਟਿੰਗ ਵਿਚ ਜਥੇਬੰਦੀ ਦੇ ਪ੍ਰਧਾਨ ਪ੍ਰੇਮ ਚੰਦ ਬਾਂਸਲ ਅਤੇ ਜਨਰਲ ਸਕੱਤਰ ਜਸਵਿੰਦਰ ਸਿੰਘ ਸ਼ੇਰੋਂ ਨੇ ਆਪਣੇ ਕਾਰਜਕਾਲ ਦੀ ਰਿਪੋਰਟ ਪੇਸ਼ ਕਰਨ ਉਪਰੰਤ ਪਿਛਲੀ ਬਾਡੀ ਨੂੰ ਭੰਗ ਕਰਨ ਦਾ ਐਲਾਨ ਕੀਤਾ । ਇਸ ਉਪਰੰਤ ਗੁਰਜੰਟ ਸਿੰਘ ਸੰਜੂਮਾਂ, ਜਗਤਾਰ ਸਿੰਘ ਦੁੱਗਾਂ ਅਤੇ ਮੇਜਰ ਸਿੰਘ ਮੱਟਰਾਂ ਦੇ ਆਧਾਰ ਤੇ ਤਿੰਨ ਮੈਂਬਰੀ ਚੋਣ ਕਮੇਟੀ ਦੀ ਨਿਗਰਾਨੀ ਹੇਠ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ । ਜਿਸ ਵਿੱਚ ਪ੍ਰਧਾਨ ਦੀਪਕ ਪਾਲ ਚੀਮਾ , ਜਨਰਲ ਸਕੱਤਰ ਮਹਿੰਦਰ ਸਿੰਘ ਗੋਬਿੰਦਗੜ , ਖਜਾਨਚੀ ਹਰਮੀਤ ਸਿੰਘ, ਪ੍ਰੈਸ ਸਕੱਤਰ ਮੇਜਰ ਸਿੰਘ ਮੱਟਰਾਂ, ਸਰਪ੍ਰਸਤ ਪ੍ਰੇਮ ਚੰਦ ਬਾਂਸਲ , ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਦੁੱਗਾਂ , ਮੀਤ ਪ੍ਰਧਾਨ ਬੂਟਾ ਸਿੰਘ ਭੁਟਾਲ ਅਤੇ ਵਾਇਸ ਸਕੱਤਰ ਜਸਵਿੰਦਰ ਸਿੰਘ ਸ਼ੇਰੋਂ ਚੁਣੇ ਗਏ । ਮੀਟਿੰਗ ਵਿੱਚ ਸਾਹਬ ਸਿੰਘ ਸੁਨਾਮ, ਯੋਗੇਸ਼ ਕੁਮਾਰ, ਵਿਜੈ ਕੁਮਾਰ ਭਵਾਨੀਗੜ੍ਹ, ਵਿਜੈ ਕੁਮਾਰ ਲੌਂਗੋਵਾਲ, ਸੰਜੀਵ ਕੁਮਾਰ ਲਹਿਰਾਗਾਗਾ, ਗਗਨਦੀਪ ਗੌਤਮ, ਹਰਮੀਤ ਕੁਮਾਰ ਸਮੇਤ ਐਸੋਸੀਏਸ਼ਨ ਦੇ ਹੋਰ ਮੈਂਬਰ ਵੀ ਹਾਜਰ ਸਨ
ਐਸ਼ੋਸੀਏਸ਼ਨ ਸੰਗਰੂਰ ਦੇ ਚੁਣੇ ਗਏ ਅਹੁਦੇਦਾਰਾਂ ਨੂੰ ਸਨਮਾਨਿਤ ਕਰਦੇ ਹੋਏ