50 ਦੇ ਕਰੀਬ ਪਰਿਵਾਰਾਂ ਨੇ ਕਾਂਗਰਸ ਤੇ ਅਕਾਲੀ ਦਲ ਨੂੰ ਛੱਡ ਕੇ ਫੜਿਆ ਆਪ ਦਾ ਝਾੜੂ:- ਦਿਨੇਸ਼ ਬਾਂਸਲ

ਭਵਾਨੀਗੜ 10 ਸਤੰਬਰ {ਗੁਰਵਿੰਦਰ ਸਿੰਘ} ਆਮ ਆਦਮੀ ਪਾਰਟੀ ਨੂੰ ਅੱਜ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਸੱਤਾਧਾਰੀ ਪਾਰਟੀ ਕਾਂਗਰਸ ਦੀਆਂ ਲੋਕ ਮਾਰੂ ਨੀਤੀਆਂ ਤੋਂ ਤੰਗ ਆ ਕੇ ਅਤੇ ਅਕਾਲੀ ਦਲ ਤੋਂ ਨਿਰਾਸ਼ ਹੋ ਕੇ ਪੰਜਾਹ ਦੇ ਕਰੀਬ ਪਰਿਵਾਰਾਂ ਨੇ ਸੰਗਰੂਰ ਹਲਕੇ ਤੋਂ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਚੁੱਕੇ ਸਾਬਕਾ ਸੂਬਾ ਜਨਰਲ ਸਕੱਤਰ ਸ੍ਰੀ ਦਿਨੇਸ਼ ਬਾਂਸਲ ਦੀ ਅਗਵਾਈ ਵਿਚ ਆਪ ਦਾ ਝਾੜੂ ਫੜ ਲਿਆ ।ਪਿੰਡ ਕਾਲਾਝਾੜ ਅਤੇ ਕਾਲਾਝਾੜ ਖ਼ੁਰਦ ਦੇ ਸਾਂਝੇ ਸਮਾਗਮ ਵਿੱਚ ਆਮ ਆਦਮੀ ਪਾਰਟੀ ਦੇ ਵਲੰਟੀਅਰ ਸੋਨੀ ਕਾਲਾਝਾੜ ਅਤੇ ਗੁਰਜੰਟ ਸਿੰਘ ਗੁਰਮੀਤ ਸਿੰਘ ਵੱਲੋਂ ਸਾਂਝੇ ਤੌਰ ਤੇ ਰੱਖੇ ਸਮਾਗਮ ਵਿੱਚ ਪਹੁੰਚੇ ਸ੍ਰੀ ਦਿਨੇਸ਼ ਬਾਂਸਲ ਨੇ ਕਿਹਾ ਕਿ ਦਿੱਲੀ ਦੀ ਸਰਕਾਰ ਦੀਆਂ ਲੋਕ ਹਿਤੈਸ਼ੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਵਲੰਟੀਅਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ। ਬਾਂਸਲ ਅਤੇ ਫਾਉਂਡਰ ਮੈਂਬਰ ਇੰਦਰਪਾਲ ਸਿੰਘ ਖਾਲਸਾ, ਸੀਨੀਅਰ ਆਗੂ ਗੁਰਪਰੀਤ ਸਿੰਘ ਆਲੋਅਰਖ ਨੇ ਕਿਹਾ ਕਿ ਦਿੱਲੀ ਵਿੱਚ ਕਰੋਨਾ ਮਹਾਂਮਾਰੀ ਦੌਰਾਨ ਕੇਜਰੀਵਾਲ ਸਰਕਾਰ ਨੇ ਜਿੱਥੇ ਇੱਕ ਕਰੋੜ ਤੋਂ ਵੱਧ ਲੋਕਾਂ ਨੂੰ ਲੋੜੀਂਦਾ ਰਾਸ਼ਨ ਮੁਹੱਈਆ ਕਰਵਾਇਆ, ਉੱਥੇ ਰੋਜ਼ਾਨਾ ਦਸ ਲੱਖ ਲੋਕਾਂ ਨੂੰ ਪੱਕਿਆ-ਪਕਾਇਆ ਭੋਜਨ ਵੀ ਮੁਹੱਈਆ ਕਰਵਾਉਣ ਦੇ ਨਾਲ ਨਾਲ ਰਿਕਸ਼ਾ ਤੇ ਆਟੋ ਮਜ਼ਦੂਰਾਂ ਦੇ ਖਾਤੇ ਵਿੱਚ ਪੰਜ ਪੰਜ ਹਜ਼ਾਰ ਪ੍ਰਤੀ ਮਹੀਨਾ ਪਾਇਆ ਹੈ ਉੱਥੇ ਬਿਜਲੀ ਅਤੇ ਪਾਣੀ ਦੀ ਸਹੂਲਤ ਵੀ ਮੁਹੱਈਆ ਕਰਵਾਈ ਹੈ। ਦੂਸਰੇ ਪਾਸੇ ਪੰਜਾਬ ਸਰਕਾਰ ਲੋਕਾਂ ਦੀ ਜੇਬਾ ਕੱਟਣ ਦੇ ਨਾਲ ਨਾਲ ਗਰੀਬ ਲੋਕਾਂ ਦੇ ਵਿਦਿਆਰਥੀਆਂ ਦਾ ਵਜ਼ੀਫਾ ਵੀ ਕੈਪਟਨ ਦੇ ਮੰਤਰੀ ਖਾ ਗਏ ਹਨ।ਸਾਮਿਲ ਹੋਣ ਵਾਲਿਆ ਚ ਅਮਰੀਕ ਸਿੰਘ,ਜਸਪਾਲ ਸਿੰਘ ,ਸੰਜੇ ਸਿੰਘ ,ਅਮਰੀਸ ਸਿੰਘ,ਸੁਖਦੇਵ ਸਿੰਘ ਕਰਮਜੀਤ ਸਿੰਘ ਅਮਰਜੀਤ ਸਿੰਘ ਖੁਸ਼ੀ ਰਾਮ, ਬਿੰਦਰ ,ਜਗਸੀਰ ਸਿੰਘ, ਹਰਪਾਲ ਸਿੰਘ, ਮਿੱਠੂ ਸਿੰਘ ਕੁਲਦੀਪ ਕੌਰ, ਕਿਰਨਾ ਕੌਰ ਬਲਜੀਤ ਕੌਰ, ਬਿੰਦਰ ਕੌਰ ਪਰਮਜੀਤ ਕੌਰ ਆਦਿ ਸਨ