ਸੰਗਰੂਰ ( ਮਾਲਵਾ ਬਿਓੁਰੋ) ਪ੍ਰਾਈਵੇਟ_ਸਕੂਲਾਂ ਵਲੋ ਫੀਸਾਂ ਦੇ ਮੁਦੇ ਤੇ ਮਾਪਿਆ ਨੂੰ ਜ਼ਲੀਲ ਕਰਨ ਦੇ ਵਿਰੁੱਧ ਬਿਤੇ ਦਿਨੀ ਪੇਰੈਟਸ _ ਅਧਿਆਪਕ ਐਸੋਸੀਏਸ਼ਨ ਪੰਜਾਬ ਤੇ ਕਿਸਾਨ ਯੂਨੀਅਨ ਸਿੱਧੂਪੁਰ ਵਲੋ ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ {GGS School} ਦਾ ਘਿਰਾਓ ਕੀਤਾ ਗਿਆ। ਇਸ ਮੋਕੇ ਪ੍ਰਾਈਵੇਟ ਸਕੂਲਾ ਵਲੋ ਕਰੋਨਾ ਕਾਲ ਦੇ ਚਲਦਿਆਂ ਵਿਦਿਆਰਥੀਆਂ ਦੇ ਮਾਪਿਆਂ ਦੀ ਕੀਤੀ ਜਾ ਰਹੀ ਲੁੱਟ ਖਿਲਾਫ ਇਕੱਠੇ ਹੋਏ ਮਾਪਿਆਂ ਵਲੋ ਪੰਜਾਬ ਏਕਤਾ ਪਾਰਟੀ ਦੇ ਜਿਲਾ ਪ੍ਰਧਾਨ ਹਰਪ੍ਰੀਤ ਸਿੰਘ ਬਾਜਵਾ ਦੀ ਅਗਵਾਈ ਵਿੱਚ ਜੋਰਦਾਰ ਨਾਅਰੇਬਾਜੀ ਕੀਤੀ । ਇਸ ਮੋਕੇ ਬਾਜਵਾ ਨੇ ਆਖਿਆ ਕਿ ਕਰੋਨਾ ਕਾਲ ਦੇ ਚਲਦਿਆਂ ਵਿਦਿਆਰਥੀਆਂ ਦੇ ਮਾਪਿਆਂ ਦੀ ਮਜਬੂਰੀਆ ਨੂੰ ਸਮਝਦਿਆ ਪਿਛਲੇ ਸਮੇ ਵਿੱਚ ਕਈ ਸਕੂਲ ਪ੍ਰਬੰਧਕਾ ਵਲੋ ਸਾਡੀ ਜਥੇਬੰਦੀ ਵਲੋ ਰੱਖੀਆਂ ਮੰਗਾ ਨੂੰ ਮੰਨ ਲਿਆ ਗਿਆ ਸੀ ਜਿਸ ਲਈ ਓੁਹ ਧੰਨਵਾਦੀ ਵੀ ਹਨ ਪਰ ਕਈ ਸਕੂਲ ਪ੍ਰਬੰਧਕ ਮਾਪਿਆਂ ਦੀ ਮਜਬੂਰੀ ਸਮਝਣ ਦੀ ਬਜਾਏ ਓੁਹਨਾ ਨੂੰ ਜਲੀਲ ਕਰਨ ਤੇ ਓੁਤਰ ਆਏ ਹਨ ਜਿਸ ਨੂੰ ਕਦੇ ਵੀ ਬਰਦਾਸਤ ਨਹੀ ਕੀਤਾ ਜਾ ਸਕਦਾ ਓੁਹਨਾ ਆਖਿਆ ਕਿ ਸਕੂਲਾਂ ਵਿਚੋ ਵਿਦਿਆਰਥੀ ਸਭ ਕੁੱਝ ਸਿੱਖਦੇ ਹਨ ਜੇਕਰ ਸਕੂਲ ਪ੍ਰਬੰਧਕ ਮਾਪਿਆ ਨਾਲ ਦੁਰ ਵਿਹਾਰ ਕਰਦੇ ਹਨ ਤਾ ਵਿਦਿਆਰਥੀਆਂ ਨੂੰ ਕੀ ਸਿੱਖਿਆਵਾ ਮੁਲਣਗੀਆ । ਇਸ ਮੋਕੇ ਪ੍ਰਸ਼ਾਸਨ ਵਲੋ ਆਏ ਤਹਿਸੀਲਦਾਰ ਸਾਬ ਨੂੰ ਮੰਗ ਪੱਤਰ ਸੌਂਪਿਆ ਗਿਆ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ 10 ਦਿਨਾਂ ਦੇ ਅੰਦਰ ਕਮੇਟੀ ਦੀਆ ਸਾਰੀਆਂ ਮੰਗਾਂ ਨੂੰ ਮੰਨਿਆ ਜਾਵੇਗਾ। ਜੇਕਰ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ.