ਮੰਗਾ ਨੂੰ ਲੈਕੇ ਕੇਦਰ ਸਰਕਾਰ ਖਿਲਾਫ ਰੋਸ ਪ੍ਦਰਸ਼ਨ

ਭਵਾਨੀਗੜ੍ 14 ਸਤੰਬਰ (ਗੁਰਵਿੰਦਰ ਸਿੰਘ) ਪਿੰਡ ਮੁਨਸ਼ੀਵਾਲ ਚ ਅੌਰਤਾਂ ਦੇ ਕਰਜੇ ਮੁਆਫੀ, ਬਿਜਲੀ ਬਿੱਲਾਂ ਵਿੱਚ ਕੀਤੇ ਗਏ ਵਾਧੇ ਅਤੇ ਨਰੇਗਾ ਦੇ ਕੰਮ ਨੂੰ ਸਹੀ ਢੰਗ ਚਲਾਉਣ ਨੂੰ ਲੈ ਕੇ ਆਦਿ ਮਸਲਿਆਂ ਉੱਪਰ ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ (ਪੰਜਾਬ) ਵੱਲੋਂ ਰੈਲੀ ਕੀਤੀ ਗਈ । ਰੈਲੀ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ(ਪੰਜਾਬ) ਦੇ ਸੂਬਾ ਆਗੂ ਪ੍ਰਗਟ ਸਿੰਘ ਕਾਲਾਝਾੜ ਨੇ ਕਿਹਾ ਕਿ ਅੱਜ ਜਦੋ ਭਾਰਤ ਸਮੇਤ ਪੂਰੀ ਦੁਨੀਆ ਕਰੋਨਾ ਵਰਗੀ ਮਹਾਂਮਾਰੀ ਨਾਲ ਜੂਝ ਰਹੀ ਹੈ ਤਾਂ ਲੋਕਾਂ ਦੀ ਹਾਲਤ ਬੁਹਤ ਬੁਰੀ ਤਰਾਂ ਪ੍ਰਭਾਵਿਤ ਹੋਈ ਹੈ। ਲਾਕ ਡਾਊਨ ਦਰਮਿਆਨ ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਕਹਿ ਰਹੀ ਹੈ ਕਿ ਕਰੋਨਾਂ ਮਹਾਂਮਾਰੀ ਆਉਣ ਦੇ ਕਾਰਨ ਇਸ ਨਾਲ ਆਰਥਿਕਤਾ ਨੂੰ ਬਹੁਤ ਵੱਡਾ ਧੱਕਾ ਵੱਜਿਆ ਹੈ ,ਤਾਂ ਫੇਰ ਆਮ ਲੋਕਾਂ ਦੀ ਆਰਥਿਕਤਾ ਨੂੰ ਵੀ ਧੱਕਾ ਵੱਜਿਆ ਹੈ । ਤਾਂ ਅਜਿਹੇ ਸਮੇਂ ਚ ਗਰੀਬ ਅਤੇ ਪੇਂਡੂ ਤੇ ਖੇਤ ਮਜਦੂਰ ਅੌਰਤਾਂ ਦੇ ਕਰਜ਼ੇ ਮੁਆਫੀ ਦੀ ਵੀ ਇਸ ਸਮੇਂ ਚ ਅਹਿਮ ਲੋੜ ਹੈ।ਪੇਂਡੂ ਤੇ ਖੇਤ ਮਜਦੂਰਾਂ ਦੇ ਕਰਜ਼ੇ ਤਾਂ ਕੀ ਮੁਆਫ ਕਰਨੇ ਸੀ ਉਪਰੋਂ ਬਿਜਲੀ ਦੇ ਬਿੱਲ ਬਹੁਤ ਜ਼ਿਆਦਾ ਭੇਜੇ ਜਾ ਰਹੇ ਹਨ ।ਅਤੇ ਨਾ ਹੀ ਪਿੰਡਾਂ ਅੰਦਰ ਮਜ਼ਦੂਰਾਂ ਨੂੰ ਨਰੇਗਾ ਦਾ ਕੰਮ ਸਹੀ ਢੰਗ ਨਾਲ ਦਿੱਤਾ ਜਾ ਰਿਹਾ ਹੈ,ਜੇ ਕਿੱਤੇ ਕੰਮ ਮਿਲਿਆ ਵੀ ਹੈ ਤਾਂ ਲੋਕਾਂ ਦੇ ਪੈਸੇ ਨਹੀਂ ਦਿੱਤੇ ਗਏ ਅਤੇ ਕਈ ਕਈ ਸਾਲਾਂ ਦੇ ਪੈਸੇ ਲਟਕ ਰਹੇ ਹਨ । ਆਗੂ ਨੇ ਕਿਹਾ ਕਿ ਅੱਜ ਦੇ ਸਮੇਂ ਚ ਪੇਂਡੂ ਅਤੇ ਖੇਤ ਮਜਦੂਰਾਂ ਨੂੰ ਜੱਥੇਬੰਦ ਲਾਜਮੀ ਤੌਰ ਤੇ ਹੌਣਾ ਪਵੇਗਾ। ਜੇ ਇਕੱਠੇ ਨਹੀਂ ਹੁੰਦੇ ਤਾਂ ਪੇਂਡੂ ਤੇ ਖੇਤ ਮਜਦੂਰਾਂ ਦੀ ਲੁੱਟ ਇਸੇ ਤਰ੍ਹਾਂ ਹੁੰਦੀ ਰਹੇਗੀ।