ਭਵਾਨੀਗੜ੍ਹ, 14 ਸਤੰਬਰ {ਗੁਰਵਿੰਦਰ ਸਿੰਘ}
ਇੱਥੇ ਕਾਕੜਾ ਰੋਡ ਤੇ ਦੋ ਮੋਟਰਸਾਈਕਲਾਂ ਦੇ ਆਪਸ ਵਿੱਚ ਟਕਰਾਅ ਜਾਣ ਕਾਰਣ ਇਕ ਨੌਜਵਾਨ ਦੀ ਮੌਤ ਹੋ ਗਈ। ਥਾਣੇ ਵਿੱਚੋਂ ਪ੍ਰਾਪਤ ਜਾਣਕਾਰੀ ਅਨੁਸਾਰ ਵਨੀਤ ਕੁਮਾਰ (32) ਵਾਸੀ ਕਾਕੜਾ ਮੋਟਰਸਾਈਕਲ ਤੇ ਪਿੰਡ ਤੋਂ ਭਵਾਨੀਗੜ੍ਹ ਨੂੰ ਆ ਰਿਹਾ ਸੀ, ਇਸੇ ਪਾਸਿਓਂ ਹੀ ਚੰਨੀ ਸਿੰਘ ਵਾਸੀ ਬਲਵਾੜ ਆਪਣੇ ਮੋਟਰਸਾਈਕਲ ਤੇ ਇਸੇ ਪਾਸਿਓਂ ਹੀ ਆ ਰਿਹਾ ਸੀ। ਇਹ ਦੋਵੇਂ ਮੋਟਰਸਾਈਕਲ ਪੈਟਰੌਲ ਪੰਪ ਦੇ ਨੇੜੇ ਆਪਸ ਵਿੱਚ ਟਕਰਾਅ ਜਾਣ ਦੋਵੇਂ ਚਾਲਕ ਜਖਮੀ ਹੋ ਗਏ। ਵਨੀਤ ਕੁਮਾਰ ਵਾਸੀ ਕਾਕੜਾ ਦੀ ਅਮਰ ਹਸਪਤਾਲ ਪਟਿਆਲਾ ਵਿਖੇ ਮੌਤ ਹੋ ਗਈ। ਪੁਲੀਸ ਨੇ ਮ੍ਰਿਤਕ ਦੇਹ ਦਾ ਪੋਸਟ ਮਾਰਟਮ ਕਰਾਉਣ ਲਈ ਰਜਿੰਦਰਾ ਹਸਪਤਾਲ ਪਟਿਆਲਾ ਨੂੰ ਭੇਜ ਦਿੱਤਾ।