ਪੰਚਾਇਤ ਯੂਨੀਅਨ ਨੇ ਕੇਦਰ ਖਿਲਾਫ ਡੀ ਸੀ ਸੰਗਰੂਰ ਨੂੰ ਦਿੱਤਾ ਮੰਗ ਪੱਤਰ
ਗੁਰਪਿਆਰ ਧੂਰਾਂ ਤੇ ਪ੍ਧਾਨ ਰਵਿੰਦਰ ਗੁਰਨੇ ਦੀ ਅਗਵਾਈ ਚ ਵਿਚਾਰੇ ਮਸਲੇ

ਗੁਰਵਿੰਦਰ ਸਿੰਘ {ਸੰਗਰੂਰ} ਕੇਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਰਡੀਨੈਂਸਾਂ ਖਿਲਾਫ ਜਿਥੇ ਪੂਰੇ ਪੰਜਾਬ ਦੇ ਕਿਸਾਨ ਸੜਕਾਂ ਤੇ ਨਜਰ ਆ ਰਹੇ ਹਨ ਓਥੇ ਹੀ ਸਮਾਜ ਦੇ ਵੱਖ ਵੱਖ ਵਰਗ ਵੀ ਕਿਸਾਨਾਂ ਦੇ ਹੱਕ ਵਿਚ ਨਿਤਰ ਆਏ ਹਨ ਅਤੇ ਹਰ ਰੋਜ ਵੱਖ ਵੱਖ ਥਾਵਾਂ ਤੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਜਾ ਰਹੇ ਹਨ ਜਿਸ ਦੇ ਚਲਦਿਆਂ ਅੱਜ ਸੰਗਰੂਰ ਵਿਖੇ ਲੋਕਾਂ ਵਲੋਂ ਚੁਣੇ ਸਰਪੰਚਾਂ ਦੀ ਸੰਸਥਾ ਪੰਚਾਇਤ ਯੂਨੀਅਨ ਵਲੋਂ ਵੀ ਵੱਡਾ ਫੈਸਲਾ ਕਰਦਿਆਂ ਕੇਦਰ ਸਰਕਾਰ ਦੇ ਇਸ ਕਿਸਾਨ ਮਾਰੂ ਬਿਲਾਂ ਦਾ ਵਿਰੁੱਧ ਕਰਦਿਆਂ ਕੇਦਰ ਦੇ ਇਸ ਫੈਸਲੇ ਦੀ ਨਿਦਾ ਕੀਤੀ ਗਈ ਹੈ . ਓਥੇ ਹੀ ਅੱਜ ਪੰਜਾਬ ਪੰਚਾਇਤ ਯੂਨੀਅਨ ਦੀ ਮੀਟਿੰਗ ਸੰਗਰੂਰ ਵਿਖੇ ਯੂਨੀਅਨ ਦੇ ਸਰਪ੍ਰਸਤ ਗੁਰਪਿਆਰ ਸਿੰਘ ਧੂਰਾਂ ਤੇ ਜਿਲਾਂ ਪ੍ਧਾਨ ਰਵਿੰਦਰ ਰਿੰਕੂ ਗੁਰਨੇ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਵੱਖ ਵੱਖ ਬਲਾਕਾਂ ਦੇ ਪ੍ਧਾਨ ਸਾਹਿਬਾਨ ਨੇ ਸਮੂਲੀਅਤ ਕੀਤੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਵਿਰੋਧੀ ਆਰਡੀਨੈਂਸ ਖਿਲਾਫ ਮਤਾ ਪਾ ਡੀ ਸੀ ਸਾਬ ਨੂੰ ਮੰਗ ਪੱਤਰ ਦਿੱਤਾ ਅਤੇ ਨਰੇਗਾ ਦੇ ਕੰਮ ਵਿੱਚ ਸਰਪੰਚਾਂ ਨੂੰ ਆ ਰਹੀਆਂ ਸਮੱਸਿਆਵਾਂ ਤੇ ਰੇਤੇ ਦੇ ਸਰਕਾਰੀ ਰੇਟ ਵਧਾਉਣ ਲਈ ਨਰੇਗਾ ਕਾਮਿਆਂ ਦੀਆਂ ਪੇਮੈਂਟ ਜਲਦੀ ਕਰਾਉਣ ਦਾ ਮੰਗ ਪੱਤਰ ਏ ਡੀ ਸੀ ਵਿਕਾਸ ਬੱਤਰਾ ਸਾਬ ਨੂੰ ਦਿੱਤਾ ਤੇ ਉਹਨਾਂ ਸਰਪੰਚਾਂ ਦਾ ਮਾਣ ਭੱਤਾ ਇੱਕ ਹਫ਼ਤੇ ਚ ਜਾਰੀ ਕਰਨ ਦਾ ਭਰੋਸਾ ਦਿੱਤਾ.
ਮੀਟਿੰਗ ਉਪਰੰਤ ਪੰਜਾਬ ਪੰਚਾਇਤ ਯੂਨੀਅਨ ਦੇ ਆਗੂ