ਭਵਾਨੀਗੜ ( ਗੁਰਵਿੰਦਰ ਸਿੰਘ ) ਕੇਦਰ ਦੀ ਮੋਦੀ ਸਰਕਾਰ ਵਲੋ ਪਾਸ ਕੀਤੇ ਤਿੰਨ ਆਰਡੀਨੈਸਾ ਤੋ ਬਾਅਦ ਬੀਬਾ ਹਰਸਿਮਰਤ ਕੋਰ ਬਾਦਲ ਵਲੋ ਕੇਦਰੀ ਮੰਤਰੀ ਪਦ ਤੋ ਅਸਤੀਫਾ ਦੇਣ ਮਗਰੋ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵਲੋ ਕਿਸਾਨੀ ਮੁੱਦਿਆ ਤੇ ਲਏ ਸਟੈਡ ਅਤੇ ਬਿਤੇ ਦਿਨੀ 25 ਤਰੀਖ ਨੂੰ ਪੰਜਾਬ ਬੰਦ ਦੋਰਾਨ ਅਕਾਲੀ ਦਲ ਬਾਦਲ ਵਲੋ ਰੱਖੇ ਧਰਨੇ ਜੋ ਕਿ ਨਵਾ ਬੱਸ ਸਟੈਂਡ ਭਵਾਨੀਗੜ੍ ਵਿਖੇ ਬਾਬੂ ਪ੍ਰਕਾਸ਼ ਚੰਦ ਗਰਗ ਦੀ ਅਗਵਾਈ ਵਿੱਚ ਦਿੱਤਾ ਗਿਆ ਜਿਸ ਵਿੱਚ ਅੈਸ ਓ ਆਈ ਦੇ ਮਾਲਵਾ ਜੋਨ ਟੂ ਦੇ ਮੀਤ ਪ੍ਰਧਾਨ ਪ੍ਰਤਾਪ ਢਿਲੋ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਨੋਜਵਾਨਾ ਨੇ ਇਸ ਧਰਨੇ ਵਿੱਚ ਸ਼ਮੂਲੀਅਤ ਕੀਤੀ । ਇਸ ਮੋਕੇ ਪ੍ਰਤਾਪ ਢਿਲੋ ਨੇ ਗੱਲਬਾਤ ਦੋਰਾਨ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਸ਼ੁਰੂ ਤੋ ਹੀ ਕਿਸਾਨ ਹਿਤੈਸ਼ੀ ਪਾਰਟੀ ਹੈ ਤੇ ਸਮੇ ਸਮੇ ਤੇ ਕਿਸਾਨੀ ਮੁੱਦਿਆਂ ਤੇ ਅਕਾਲੀ ਦਲ ਦਾ ਸਟੈਡ ਚਿੱਟੇ ਦਿਨ ਵਾਗ ਸ਼ਪਸਟ ਰਿਹਾ ਹੈ । ਓੁਹਨਾ ਆਖਿਆ ਕਿ ਅੈਸ ਓ ਆਈ ਨੇ ਨੋਜਵਾਨ ਅਕਾਲੀ ਦਲ ਦੇ ਪ੍ਰਧਾਨ ਵਲੋ ਦਿੱਤੇ ਹਰ ਹੁਕਮਾ ਤੇ ਫੁੱਲ ਚੜਾਏਗਾ । ਓੁਹਨਾ ਨੂੰ ਜੋ ਵੀ ਹੁਕਮ ਹੋਵੇਗਾ ਅੈਸ ਓ ਆਈ ਦੇ ਨੋਜਵਾਨ ਤਿਆਰ ਬਰ ਤਿਆਰ ਰਹਿਣਗੇ । ਇਸ ਮੋਕੇ ਓੁਹਨਾ ਨਾਲ ਅਮਰਿਤ ਧਨੋਆ ਬਲਾਕ ਪ੍ਰਧਾਨ . ਭਿੰਦਾ ਸੋਹੀ.ਹਰਮਨ ਬਾਜਵਾ.ਵਿੱਕੀ ਮਾਝੀ. ਤਜਿੰਦਰ ਮਾਝੀ. ਦਿੱਲੀ ਭਵਾਨੀਗੜ. ਜਤਿੰਦਰ ਸਿੰਘ ਭਵਾਨੀਗੜ. . ਸਰਬੀ ਮੋੜ.ਕਰਨ ਤੂਰੀ. ਗੁਰਜੀਤ ਸਿੰਘ . ਦਵਿੰਦਰ ਸਿੰਘ . ਅਵਤਾਰ ਬਖਤੜਾ. ਖੰਨਾ ਹਰਦਿੱਤਪੁਰਾ. ਜਰਨੈਲ ਸਿੰਘ . ਸਮਿੰਦਰ ਸਿੰਘ . ਕਾਲਾ ਭਲਵਾਨ. ਜੱਸਰਾਜ ਸਿੰਘ . ਗੁਰਨੈਬ ਸਿੰਘ . ਜਗਤਾਰ ਸਿੰਘ . ਕੁਲਵਿੰਦਰ ਸਿੰਘ . ਹਾਕਮ ਸਿੰਘ .ਦਪਿੰਦਰ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿੱਚ ਨੋਜਵਾਨ ਮੋਜੂਦ ਸਨ ।