ਭਵਾਨੀਗੜ੍ਹ, 26 ਸਤੰਬਰ (ਗੁਰਵਿੰਦਰ ਸਿੰਘ) ਇੱਥੋਂ ਨੇੜਲੇ ਪਿੰਡ ਘਰਾਚੋਂ ਵਿਖੇ ਦਲਿਤ ਭਾਈਚਾਰਾ ਤੀਜੇ ਹਿੱਸੇ ਦੀ ਪੰਚਾਇਤੀ ਜਮੀਨ ਵਿੱਚੋਂ 8 ਏਕੜ ਹੋਰ ਜਮੀਨ ਦੀ ਘੱਟ ਰੇਟ ਤੇ ਬੋਲੀ ਲੈਣ ਵਿੱਚ ਸਫਲ ਹੋ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਅਤੇ ਇਕਾਈ ਪ੍ਰਧਾਨ ਗੁਰਚਰਨ ਸਿੰਘ ਘਰਾਚੋਂ ਨੇ ਦੱਸਿਆ ਕਿ ਪਿਛਲੇ ਚਾਰ ਮਹੀਨਿਆਂ ਤੋਂ ਡੰਮੀ ਬੋਲੀ ਖਿਲਾਫ ਸੰਘਰਸ਼ ਕਰ ਰਹੇ ਘਰਾਚੋਂ ਦੇ ਦਲਿਤਾਂ ਵੱਲੋਂ ਆਪਣੇ ਏਕੇ ਸਦਕਾ ਰੱਦ ਕਰਵਾਏ ਅੱਠ ਏਕੜ ਦੀ ਬੋਲੀ ਅੱਜ ਘੱਟ ਰੇਟ ਤੇ ਲੈਣ ਵਿੱਚ ਕਾਮਯਾਬ ਹੋ ਗਏ। ਉਨ੍ਹਾਂ ਇਸ ਨੂੰ ਆਪਣੀ ਅੰਸ਼ਿਕ ਜਿੱਤ ਕਰਾਰ ਦਿੰਦਿਆਂ ਬਾਕੀ ਬਚਦੀ ਜ਼ਮੀਨ ਲਈ ਸੰਘਰਸ਼ ਜਾਰੀ ਦਾ ਐਲਾਨ ਕੀਤਾ। ਇਸ ਮੌਕੇ ਇਕਾਈ ਖਜ਼ਾਨਚੀ ਮਿੱਠੂ ਸਿੰਘ ਅਤੇ ਮੱਘਰ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਲਗਾਤਾਰ ਦਲਿਤਾਂ ਨੂੰ ਜ਼ਮੀਨ ਨਾ ਦੇਣ ਦੀ ਮਨਸਾ ਨਾਲ ਟਾਲ ਮਟੋਲ ਕਰ ਰਿਹਾ ਸੀ ਅਤੇ ਬਿਨਾਂ ਵਜ੍ਹਾ ਬੋਲੀ ਰੱਦ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਦਲਿਤਾਂ ਵੱਲੋਂ ਸ਼ਹੀਦੇ ਆਜ਼ਮ ਭਾਗਤ ਸਿੰਘ ਦੇ ਜਨਮ ਦਿਨ 28 ਸਤੰਬਰ ਨੂੰ 8 ਏਕੜ ਉਪਰ ਕਬਜ਼ਾ ਕਰਨ ਦਾ ਐਲਾਨ ਕੀਤਾ ਗਿਆ ਸੀ, ਪਰ ਲੋਕਾਂ ਦੇ ਰੋਹ ਅੱਗੇ ਝੁਕਦਿਆਂ ਪ੍ਰਸ਼ਾਸਨ ਵੱਲੋਂ ਅੱਜ ਅੱਠ ਏਕੜ ਦੀ ਬੋਲੀ ਦਲਿਤਾਂ ਨੂੰ ਸਾਂਝੇ ਰੂਪ ਵਿੱਚ ਘੱਟ ਰੇਟ ਉੱਪਰ ਦੇ ਦਿੱਤੀ ਗਈ। ਇਸ ਮੌਕੇ ਪ੍ਰਦੀਪ ਸਿੰਘ, ਪਰਮਜੀਤ ਕੌਰ, ਚਰਨਜੀਤ ਕੌਰ ਅਤੇ ਪ੍ਰਗਟ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਮਜਦੂਰ ਤੇ ਔਰਤਾਂ ਹਾਜਰ ਸ
ਘਰਾਚੋਂ ਵਿਖੇ ਪੰਚਾਇਤੀ ਜਮੀਨ ਵਿੱਚ ਲਗਾਏ ਧਰਨੇ ਦਾ ਦ੍ਰਿਸ਼ ।