ਗੁਰਵਿੰਦਰ ਸਿੰਘ ( ਭਵਾਨੀਗੜ ) ਸਰਜਨ ਸੰਗਰੂਰ ਡਾ. ਰਾਜ ਕੁਮਾਰ ਦੇ ਆਦੇਸ਼ਾਂ ਅਨੁਸਾਰ ਅਤੇ ਡਾ ਰਮਨਦੀਪ ਕੌਰ (ਇੰਚਾ.ਐਸ ਐਮ ਓ) ਭਵਾਨੀਗੜ੍ਹ ਦੀ ਅਗਵਾਈ ਅਧੀਨ ਮਿੰਨੀ ਪੀ ਐੱਚ ਸੀ ਨਦਾਮਪੁਰ ਅਧੀਨ ਆਉਂਦੇ ਪਿੰਡਾਂ ਵਿੱਚ 'ਕੋਰੋਨਾ ਵਾਇਰਸ' ਦੇ ਨਾਲ ਨਾਲ ਮੌਸਮੀ ਬਿਮਾਰੀਆਂ ਜਿਵੇਂ ਕਿ ਡੇਂਗੂ ਅਤੇ ਮਲੇਰੀਆ ਖਿਲਾਫ ਵੱਡੇ ਪੱਧਰ ਤੇ ਮੁਹਿੰਮ ਸ਼ੁਰੂ ਕਰ ਦਿੱਤੀ ਹੈ ।ਇਸ ਮੌਕੇ ਜਾਣਕਾਰੀ ਦਿੰਦੇ ਹੋਏ ਐੱਸ. ਆਈ ਗੁਰਜੰਟ ਸਿੰਘ ਤੇ ਗੁਰਜੰਟ ਸਿੰਘ (ਐੱਮ ਪੀ ਐੱਚ ਡਬਲਯੂ) ਨੇ ਦੱਸਿਆ ਕਿ ਡੇਂਗੂ ਅਤੇ ਮਲੇਰੀਆ ਮੱਛਰ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਹਨ । ਖਾਸ਼ ਤੌਰ ਤੇ ਡੇਂਗੂ ਘਰਾਂ ਵਿੱਚ ਫਰਿੱਜਾਂ ਦੀ ਪਿਛਲੀ ਟਰੇਅ ,ਗਮਲਿਆਂ, ਪੁਰਾਣੇ ਟਾਇਰਾਂ, ਟੁੱਟੇ ਫੁੱਟੇ ਬਰਤਨਾਂ, ਪਾਣੀ ਵਾਲੇ ਚੁਬੱਚਿਆਂ ਆਦਿ ਵਿੱਚ ਖੜ੍ਹੇ ਸਾਫ ਅਤੇ ਸ਼ਾਂਤ ਪਾਣੀ ਵਿੱਚ ਪੈਦਾ ਹੁੰਦਾ ਹੈ। ਇਸ ਕਰਕੇ ਹਰ ਹਫ਼ਤੇ ਇਨ੍ਹਾਂ ਦੀ ਸਫਾਈ ਯਕੀਨੀ ਬਣਾਈ ਜਾਵੇ ।ਕਿਸੇ ਵੀ ਥਾਂ ਵਾਧੂ ਪਾਣੀ ਨਾ ਖੜ੍ਹਨ ਦਿੱਤਾ ਜਾਵੇ। ਨਾਲੀਆਂ ਵਿਚ ਕਾਲਾ ਤੇਲ ਪਾਇਆ ਜਾਵੇ। ਮੱਛਰ ਰੋਕੂ ਤੇਲ ਕਰੀਮਾਂ ਆਦਿ ਦਾ ਪ੍ਰਯੋਗ ਕਰਕੇ ਡੇਂਗੂ ਮਲੇਰੀਏ ਤੋਂ ਬਚਿਆ ਜਾ ਸਕਦਾ ਹੈ ।