ਡੇਂਗੂ ਤੇ ਮਲੇਰੀਏ ਪ੍ਰਤੀ ਚੌਕਸ ਹੋਈ: ਹੈਲਥ ਵਰਕਰ ਮੇਲ ਸਬ ਸੈਂਟਰ ਜਲਾਣ


ਸਿਵਲ ਸਰਜਨ ਸੰਗਰੂਰ ਡਾ. ਰਾਜ ਕੁਮਾਰ ਦੇ ਆਦੇਸ਼ਾਂ ਅਨੁਸਾਰ ਅਤੇ ਡਾ ਰਮਨਦੀਪ ਕੌਰ (ਇੰਚਾ.ਐਸ ਐਮ ਓ) ਭਵਾਨੀਗੜ੍ਹ ਦੀ ਅਗਵਾਈ ਮਨਦੀਪ ਸਿੰਘ ਮਲਟੀ ਪਰਪਜ ਹੈਲਥ ਵਰਕਰ ਮੇਲ ਸਬ ਸੈਂਟਰ ਜਲਾਣ ਅਧੀਨ ਆਉਂਦੇ ਪਿੰਡਾਂ ਵਿੱਚ 'ਕੋਰੋਨਾ ਵਾਇਰਸ' ਦੇ ਨਾਲ ਮੌਸਮੀ ਬਿਮਾਰੀਆਂ ਜਿਵੇਂ ਕਿ ਡੇਂਗੂ ਅਤੇ ਮਲੇਰੀਆ ਖਿਲਾਫ ਵੱਡੇ ਪੱਧਰ ਤੇ ਮੁਹਿੰਮ ਸ਼ੁਰੂ ਕਰ ਦਿੱਤੀ ਹੈ ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਮਨਦੀਪ ਸਿੰਘ (ਮਲਟੀ ਪਰਪਜ ਹੈਲਥ ਵਰਕਰ ) ਨੇ ਦੱਸਿਆ ਕਿ ਡੇਂਗੂ ਅਤੇ ਮਲੇਰੀਆ ਮੱਛਰ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਹਨ । ਖਾਸ਼ ਤੌਰ ਤੇ ਡੇਂਗੂ ਘਰਾਂ ਵਿੱਚ ਫਰਿੱਜਾਂ ਦੀ ਪਿਛਲੀ ਟਰੇਅ ,ਗਮਲਿਆਂ, ਪੁਰਾਣੇ ਟਾਇਰਾਂ, ਟੁੱਟੇ ਫੁੱਟੇ ਬਰਤਨਾਂ, ਪਾਣੀ ਵਾਲੇ ਚੁਬੱਚਿਆਂ ਆਦਿ ਵਿੱਚ ਖੜ੍ਹੇ ਸਾਫ ਅਤੇ ਸ਼ਾਂਤ ਪਾਣੀ ਵਿੱਚ ਪੈਦਾ ਹੁੰਦਾ ਹੈ। ਇਸ ਕਰਕੇ ਹਰ ਹਫ਼ਤੇ ਇਨ੍ਹਾਂ ਦੀ ਸਫਾਈ ਯਕੀਨੀ ਬਣਾਈ ਜਾਵੇ ।ਕਿਸੇ ਵੀ ਥਾਂ ਵਾਧੂ ਪਾਣੀ ਨਾ ਖੜ੍ਹਨ ਦਿੱਤਾ ਜਾਵੇ। ਨਾਲੀਆਂ ਵਿਚ ਕਾਲਾ ਤੇਲ ਪਾਇਆ ਜਾਵੇ। ਮੱਛਰ ਰੋਕੂ ਤੇਲ ਕਰੀਮਾਂ ਆਦਿ ਦਾ ਪ੍ਰਯੋਗ ਕਰਕੇ ਡੇਂਗੂ ਮਲੇਰੀਏ ਤੋਂ ਬਚਿਆ ਜਾ ਸਕਦਾ ਹੈ ।

ਮਨਦੀਪ ਸਿੰਘ ਮਲਟੀ ਪਰਪਜ ਹੈਲਥ ਵਰਕਰ ਜਾਂਚ ਕਰਦੇ ਹੋਏ ।